ਹੈਦਰਾਬਾਦ:ਬੈਂਕ ਅਕਸਰ ਹੀ ਆਪਣੇ ਗਾਹਕਾਂ ਲਈ ਨਵੀਆਂ ਨਵੀਆਂ ਸਕੀਮਾਂ ਲੈਕੇ ਆਉਂਦੇ ਹਨ ਤਾਂ ਜੋ ਉਹ ਆਪਣੇ ਗਾਹਕਾਂ ਨੂੰ ਨਾਲ ਜੋੜ ਕੇ ਰੱਖ ਸਕਣ ਇਸੇ ਤਹਿਤ ਹੁਣ ਬੈਂਕਾਂ ਨੇ ਆਪਣੇ ਮੌਜੂਦਾ ਗਾਹਕਾਂ ਨੂੰ ਚੰਗੀ ਪੇਸ਼ਕਸ਼ ਕਰਦੇ ਹੋਏ ਸਮੇਂ ਸਰ ਕਿਸ਼ਤਾਂ ਦਾ ਭੁਗਤਾਨ ਕਰਨ ਵਾਲਿਆਂ ਨੂੰ ਸਹੂਲਤਾਂ ਦੇ ਰਹੇ ਹਨ, ਕਿ ਜਿਹੜੇ ਗਾਹਕਾਂ ਨੇ ਪੰਜ ਸਾਲ ਪਹਿਲਾਂ ਹੋਮ ਲੋਨ ਲਿਆ ਸੀ, ਤਾਂ ਹੋ ਸਕਦਾ ਹੈ ਕਿ ਉਹਨਾਂ ਦੇ ਘਰ ਦੀ ਕੀਮਤ ਹੁਣ ਤੱਕ ਵੱਧ ਗਈ ਹੋਵੇ। ਇਸ ਦੇ ਨਾਲ ਹੀ ਆਮਦਨ ਵੀ ਵਧ ਗਈ ਹੋਵੇਗੀ। ਇਹਨਾਂ ਪਹਿਲੂਆਂ ਅਤੇ ਤੁਹਾਡੇ ਭੁਗਤਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਬੈਂਕ ਤੁਹਾਨੂੰ ਤੁਹਾਡੇ ਮੌਜੂਦਾ ਹੋਮ ਲੋਨ 'ਤੇ ਲੋਨ ਦੀ ਪੇਸ਼ਕਸ਼ ਕਰਦੇ ਹਨ। ਇਹਨਾਂ ਟੌਪ ਅੱਪਸ ਲਈ ਕਦੋਂ ਅਪਲਾਈ ਕਰ ਸਕਦੇ ਹੋ, ਇਹ ਜਾਣਦੇ ਹਾਂ ਇਸ ਖਾਸ ਰਿਪੋਰਟ ਵਿੱਚ।
ਗਾਹਕਾਂ ਨੂੰ ਜੋੜਨ ਦਾ ਨਵਾਂ ਤਰੀਕਾ:ਇਨ੍ਹੀਂ ਦਿਨੀਂ ਹੋਮ ਲੋਨ 'ਤੇ ਵਿਆਜ ਦਰਾਂ ਵਧ ਰਹੀਆਂ ਹਨ। ਇਹ ਪਹਿਲਾਂ ਹੀ 8.5 ਤੋਂ 9 ਫੀਸਦੀ ਤੱਕ ਪਹੁੰਚ ਗਿਆ ਹੈ। ਕੁਝ ਅਨੁਮਾਨਾਂ ਦੇ ਅਨੁਸਾਰ ਭਵਿੱਖ ਵਿੱਚ ਵਿਆਜ ਦਰਾਂ ਵਿੱਚ ਹੋਰ 35 ਤੋਂ 50 ਬੇਸਿਸ ਪੁਆਇੰਟ ਦਾ ਵਾਧਾ ਹੋ ਸਕਦਾ ਹੈ। ਇਸ ਦੌਰਾਨ ਬੈਂਕ ਨਵੇਂ ਕਰਜ਼ੇ ਦੀ ਪੇਸ਼ਕਸ਼ ਕਰਨ ਲਈ ਝਿਜਕ ਵੀ ਰਹੇ ਹਨ ਤੇ ਨਵੇਂ ਲੋਕਾਂ ਨੂੰ ਕਰਜ਼ਾ ਦੇਣ ਦੀ ਬਜਾਏ ਆਪਣੇ ਪੁਰਾਣੇ ਗਾਹਕਾਂ ਨੂੰ ਹੀ ਨਵੀਆਂ ਸਕੀਮਾਂ ਦੇ ਕੇ ਨਾਲ ਜੋੜਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਬੈਂਕ ਇਸ ਸਕੀਮ ਵਿੱਚ ਵੀ ਉਹਨਾਂ ਗਾਹਕਾਂ ਨੂੰ ਤਰਜ਼ੀਹ ਦੇ ਰਹੇ ਹਨ ਜੋ ਸਮੇਂ ਸਿਰ ਆਪਣੇ ਕਰਜ਼ੇ ਦੀ ਕਿਸ਼ਤ ਅਦਾ ਕਰ ਰਹੇ ਹਨ।
ਹਾਲਾਂਕਿ ਹੋਮ ਲੋਨ ਦੇ ਤਹਿਤ ਸਾਰੇ ਲਾਭ ਟੌਪ ਅੱਪ ਲੈਣ ਵਾਲਿਆਂ ਲਈ ਉਪਲਬਧ ਨਹੀਂ ਹੋਣਗੇ। ਇਨਕਮ ਟੈਕਸ ਐਕਟ ਦੇ ਸੈਕਸ਼ਨ 24 ਦੇ ਅਨੁਸਾਰ, ਹੋਮ ਲੋਨ 'ਤੇ ਭੁਗਤਾਨ ਕੀਤਾ ਗਿਆ ਵਿਆਜ 2 ਲੱਖ ਰੁਪਏ ਤੱਕ ਟੈਕਸ ਕਟੌਤੀਯੋਗ ਹੈ ਅਤੇ ਮੂਲ ਧਾਰਾ 80C ਦੀ ਸੀਮਾ ਤੱਕ ਟੈਕਸ ਕਟੌਤੀ ਯੋਗ ਹੈ। ਇੱਕ ਟੌਪ-ਅੱਪ ਲੋਨ ਵਿੱਚ ਆਮ ਤੌਰ 'ਤੇ ਇਹ ਸਹੂਲਤ ਨਹੀਂ ਹੁੰਦੀ।
ਇਹ ਵੀ ਪੜ੍ਹੋ :ਅਸਮਾਨਤਾ 'ਤੇ ਆਕਸਫੈਮ ਦੀ ਰਿਪੋਰਟ: ਇਕ ਪ੍ਰਤੀਸ਼ਤ ਅਮੀਰਾਂ ਕੋਲ ਦੇਸ਼ ਦੀ ਕੁੱਲ ਦੌਲਤ ਦਾ 40 ਪ੍ਰਤੀਸ਼ਤ ਹੈ
ਬੇਸ਼ੱਕ ਕੁਝ ਫਾਇਦੇ ਹਨ ਜੋ ਇੱਕ ਟੌਪ ਅੱਪ ਹੋਮ ਲੋਨ ਤੁਹਾਨੂੰ ਪ੍ਰਦਾਨ ਕਰਦਾ ਹੈ ਜਦੋਂ ਤੁਹਾਨੂੰ ਅਸਲ ਵਿੱਚ ਪੈਸੇ ਦੀ ਲੋੜ ਹੁੰਦੀ ਹੈ। ਨਿੱਜੀ ਜਾਂ ਸੋਨੇ ਦੇ ਕਰਜ਼ਿਆਂ ਦੇ ਮੁਕਾਬਲੇ ਲੰਬੇ ਸਮੇਂ ਲਈ ਅਤੇ ਘੱਟ ਵਿਆਜ 'ਤੇ ਟੌਪ ਅੱਪਸ ਲਏ ਜਾ ਸਕਦੇ ਹਨ। ਹੋਮ ਲੋਨ ਦੀ ਮਿਆਦ 'ਤੇ ਨਿਰਭਰ ਕਰਦੇ ਹੋਏ, ਟਾਪ-ਅੱਪ ਲੋਨ ਦੀ ਮਿਆਦ ਵੀ ਤੈਅ ਕੀਤੀ ਜਾਂਦੀ ਹੈ। ਜੇਕਰ ਹੋਮ ਲੋਨ ਦਾ ਭੁਗਤਾਨ 15 ਸਾਲਾਂ ਲਈ ਕਰਨਾ ਹੈ, ਤਾਂ ਟਾਪ-ਅੱਪ ਲੋਨ ਵੀ 15 ਸਾਲਾਂ ਦੀ ਮਿਆਦ ਲਈ ਦਿੱਤਾ ਜਾਂਦਾ ਹੈ। ਹੋਰ ਕਰਜ਼ਿਆਂ ਵਿੱਚ ਇਹ ਮਿਆਦ ਨਹੀਂ ਹੁੰਦੀ ਹੈ।
ਵੱਖ-ਵੱਖ ਬੈਂਕ ਵੱਖ-ਵੱਖ ਨਿਯਮ ਤੈਅ ਕਰਦੇ ਹਨ। ਤੁਹਾਨੂੰ ਪਹਿਲਾਂ ਆਪਣੇ ਬੈਂਕ ਦੇ ਟਾਪ-ਅੱਪ ਨਿਯਮਾਂ ਨੂੰ ਜਾਣਨਾ ਚਾਹੀਦਾ ਹੈ। ਜੇਕਰ ਤੁਹਾਨੂੰ ਇੱਕ ਵਾਰ ਵਿੱਚ ਪੈਸਿਆਂ ਦੀ ਲੋੜ ਨਹੀਂ ਹੈ, ਤਾਂ ਤੁਸੀਂ ਟੌਪ-ਅੱਪ ਲੋਨ ਵਿੱਚ ਹੀ ਓਵਰਡਰਾਫਟ ਸਹੂਲਤ ਦਾ ਲਾਭ ਲੈ ਸਕਦੇ ਹੋ। ਹੋਮ ਲੋਨ ਦੇ ਮੁਕਾਬਲੇ ਇਸਦੀ ਵਿਆਜ ਦਰ ਥੋੜ੍ਹੀ ਵੱਧ ਹੈ। ਲੋੜ ਪੈਣ 'ਤੇ ਅਤੇ ਲੰਬੇ ਸਮੇਂ ਲਈ ਪੈਸਾ ਉਧਾਰ ਲੈਣਾ ਸੰਭਵ ਹੈ। ਵਰਤੀ ਗਈ ਰਕਮ 'ਤੇ ਵਿਆਜ ਵਸੂਲਿਆ ਜਾਂਦਾ ਹੈ। ਨਤੀਜੇ ਵਜੋਂ, ਬਹੁਤ ਜ਼ਿਆਦਾ ਬੋਝ ਨਹੀਂ ਹੋਵੇਗਾ।
ਜੇਕਰ ਗੱਲ ਕੀਤੀ ਜਾਵੇ ਮੌਜੂਦਾ ਹੋਮ ਲੋਨ ਦੀ ਤਾਂ ਇਸ ਵਿਚ , ਬੈਂਕਾਂ ਕੋਲ ਪਹਿਲਾਂ ਹੀ ਇੱਕ ਕਰਜ਼ਦਾਰ ਦੇ ਸਾਰੇ ਵੇਰਵੇ ਹੁੰਦੇ ਹਨ। ਇਹ ਵੀ ਦਰਸਾਉਂਦਾ ਹੈ ਕਿ ਕਰਜ਼ੇ ਦੀਆਂ ਕਿਸ਼ਤਾਂ ਕਿਵੇਂ ਅਦਾ ਕੀਤੀਆਂ ਜਾ ਰਹੀਆਂ ਹਨ। ਟੌਪ ਅੱਪ ਲੋਨ ਲੈਣ ਲਈ, ਕਰਜ਼ਾ ਲੈਣ ਵਾਲੇ ਨੂੰ ਸਾਰੀਆਂ ਲੋੜਾਂ ਕਿਸ਼ਤਾਂ ਦੇ ਸਹੀ ਭੁਗਤਾਨ ਦੇ ਵੇਰਵੇ, ਆਮਦਨ ਦਾ ਸਬੂਤ ਅਤੇ ਕੁਝ ਹੋਰ ਦਸਤਾਵੇਜ਼ ਦੇਣੇ ਪੈਂਦੇ ਹੈ । ਟੌਪ-ਅੱਪ ਲੋਨ ਦੀ ਰਕਮ ਆਮਦਨ, ਹੋਮ ਲੋਨ ਦੀ ਰਕਮ, ਗਿਰਵੀ ਰੱਖੀ ਜਾਇਦਾਦ ਦੀ ਮਾਰਕੀਟ ਕੀਮਤ ਆਦਿ 'ਤੇ ਨਿਰਭਰ ਕਰਦੀ ਹੈ।
ਆਮ ਤੌਰ 'ਤੇ ਇਹਨਾਂ ਟੌਪ-ਅੱਪ ਲੋਨਾਂ 'ਤੇ ਵਿਆਜ ਦਰਾਂ ਹੋਮ ਲੋਨ ਦੇ ਵਿਆਜ ਦੇ ਸਮਾਨ ਹੁੰਦੀਆਂ ਹਨ। ਇਸ ਲਈ ਮੌਜੂਦਾ ਸਥਿਤੀ ਵਿੱਚ ਇਨ੍ਹਾਂ ਨੂੰ ਘੱਟ ਵਿਆਜ ਵਾਲੇ ਕਰਜ਼ੇ ਕਿਹਾ ਜਾ ਸਕਦਾ ਹੈ। ਹੁਣ ਕੁਝ ਬੈਂਕ ਅਤੇ ਲੋਨ ਅਦਾਰੇ ਪਹਿਲਾਂ ਤੋਂ ਹੀ ਟਾਪ ਅੱਪ ਲੋਨ ਮਨਜ਼ੂਰ ਕਰ ਰਹੇ ਹਨ। ਉੱਚ ਵਿਆਜ ਵਾਲੇ ਕਰਜ਼ੇ ਲੈਣ ਦੀ ਬਜਾਏ, ਜਦੋਂ ਤੁਹਾਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ ਤਾਂ ਇਸ ਨੂੰ ਚੁਣਨਾ ਬਿਹਤਰ ਹੁੰਦਾ ਹੈ।