ਨਵੀਂ ਦਿੱਲੀ:ਦੇਸ਼ ਭਰ ਵਿੱਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਜਿਸ ਅਧਿਆਪਕ ਨੂੰ ਸਮਾਜ ਵਿੱਚ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ ਹੈ। ਕਿਉਂਕਿ ਇੱਕ ਅਧਿਆਪਕ ਹੀ ਵਿਦਿਆਰਥੀ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਗਿਆਨ ਦੇ ਚਾਨਣ ਵੱਲ ਲੈ ਜਾਂਦਾ ਹੈ। ਅੱਜ ਅਧਿਆਪਕ ਦਿਵਸ ਦੇ ਇਸ ਖਾਸ ਮੌਕੇ 'ਤੇ ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਸੋਸ਼ਲ ਮੀਡੀਆ ਐਕਸ (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਸ਼ੇਅਰ ਕਰਕੇ ਆਪਣੇ ਅਨੁਭਵ ਸਾਂਝੇ ਕੀਤੇ ਹਨ।
ਆਪਣੀ ਪੋਸਟ 'ਚ ਅਨਿਲ ਅਗਰਵਾਲ ਨੇ ਲਿਖਿਆ ਹੈ- 'ਇੱਕ ਗੱਲ ਜੋ ਮੈਂ ਆਪਣੇ ਤਜ਼ਰਬੇ ਤੋਂ ਸਿੱਖਣ ਨੂੰ ਮਿਲੀ, ਉਹ ਇਹ ਹੈ ਕਿ ਅਸੀਂ ਜ਼ਿੰਦਗੀ ਦੇ ਸਬਕ ਕਿਤਾਬਾਂ ਤੋਂ ਘੱਟ... ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਜ਼ਿਆਦਾ ਸਿੱਖਦੇ ਹਾਂ। ਹਰ ਰੋਜ਼ ਮੈਨੂੰ ਨੌਜਵਾਨ ਦਿਮਾਗਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਤੋਂ ਮੈਂਨੂੰ ਕੁੱਝ ਹੱਟਕੇ ਕਰਨ ਦੀ ਸਿੱਖਿਆ ਮਿਲਦੀ ਹੈ।
ਮੈਨੂੰ ਬਚਪਨ ਵਿੱਚ ਯਾਦ ਹੈ, ਜਦੋਂ ਬਾਬੂ ਜੀ ਮੈਨੂੰ ਕੰਮ 'ਤੇ ਲੈ ਜਾਂਦੇ ਸਨ...ਉਹ ਹਮੇਸ਼ਾ ਮੈਨੂੰ ਆਪਣੀ ਰਾਏ ਦੇਣ ਦਾ ਮੌਕਾ ਦਿੰਦੇ ਸਨ। ਉਨ੍ਹਾਂ ਮੌਕਿਆਂ 'ਤੇ ਵੀ ਜਦੋਂ ਉਹ ਮੇਰੇ ਨਾਲ ਸਹਿਮਤ ਨਾਂ ਹੁੰਦੇ। ਉਸ ਉਮਰ ਤੋਂ ਹੀ ਮੈਨੂੰ ਆਪਣੀ ਆਵਾਜ਼ ਤੇ ਨੌਜਵਾਨ ਕੁੜੀਆਂ ਤੇ ਮੁੰਡਿਆਂ ਦੀਆਂ ਆਵਾਜ਼ਾਂ ਦੀ ਕਦਰ ਕਰਨੀ ਸਿਖਾਈ ਗਈ।