ਹੈਦਰਾਬਾਦ ਡੈਸਕ:ਅੱਜਕੱਲ੍ਹ ਬਹੁਤ ਸਾਰੇ ਲੋਕ ਆਪਣੇ ਵਾਹਨਾਂ ਨਾਲ ਲੰਬੀ ਦੂਰੀ ਦੀ ਯਾਤਰਾ ਕਰਨਾ ਪਸੰਦ ਕਰਦੇ ਹਨ। ਮੌਜ-ਮਸਤੀ, ਨਿੱਜੀ ਸਹੂਲਤ ਅਤੇ ਸਮੇਂ ਦੇ ਪ੍ਰਬੰਧਨ ਲਈ ਨਿੱਜੀ ਵਾਹਨ ਨੂੰ ਪਹਿਲ ਦਿੱਤੀ ਜਾਂਦੀ ਹੈ। ਤਿਉਹਾਰਾਂ ਅਤੇ ਵਿਸ਼ੇਸ਼ ਮੌਕਿਆਂ ਦੌਰਾਨ, ਅਸੀ ਆਪਣੇ ਜੱਦੀ ਪਿੰਡਾਂ-ਸ਼ਹਿਰਾਂ ਦੇ ਘਰਾਂ ਵਿੱਚ ਜਾਂਦੇ ਹਾਂ ਅਤੇ ਆਪਣੇ ਵਾਹਨ ਰਾਹੀਂ ਲੰਮੀ ਦੂਰੀ ਤੈਅ ਕਰਦੇ ਹਾਂ। ਅਜਿਹੇ ਵਿੱਚ ਵਾਹਨਾਂ ਨੂੰ ਚੰਗੀ ਸਥਿਤੀ ਵਿੱਚ ਰੱਖਣਾ ਬੇਹਦ ਜ਼ਰੂਰੀ ਹੈ।
ਪਰਿਵਾਰ ਦੀ ਵਿੱਤੀ ਸੁੱਰਖਿਆ ਵੀ ਜ਼ਰੂਰੀ:ਅਜਿਹੀ ਯਾਤਰਾ ਉੱਤੇ ਜਾਣ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਹਾਡੇ ਕੋਲ ਸਹੀ ਬੀਮਾ ਪਾਲਿਸੀ ਹੈ ਜਾਂ ਨਹੀਂ। ਆਪਣੇ ਵਾਹਨ ਰਾਹੀਂ ਸਫ਼ਰ ਕਰਨਾ ਹਮੇਸ਼ਾ ਮਜ਼ੇਦਾਰ ਰਹਿੰਦਾ ਹੈ। ਆਪਣੀ ਕਾਰ ਵਿੱਚ ਸਫ਼ਰ ਕਰਦੇ ਸਮੇਂ ਤੁਸੀਂ ਆਪਣੀ ਮਨਪਸੰਦ ਥਾਂਵਾਂ ਉੱਤੇ ਰੁੱਕ ਸਕਦੇ ਹੋ, ਜਿਵੇਂ ਕਿ ਰਸਤੇ ਵਿੱਚ ਪੈਂਦੇ ਸਮੁੰਦਰ ਜਾਂ ਜੱਦੀ ਪਿੰਡਾਂ-ਕਸਬਿਆਂ ਵਿੱਚ ਜਾਂਦੇ ਸਮੇਂ ਕਿਸੇ ਪੁਰਾਣੀ ਥਾਂ ਦੇ ਦਰਸ਼ਨ ਕਰਨੇ। ਇਹ ਸਭ ਤੁਹਾਡੀ ਯਾਤਰਾ ਸਮੇਂ ਤੁਹਾਨੂੰ ਸੁਕੂਨ ਦਿੰਦੀ ਹੈ। ਨਾਲ ਹੀ, ਤੁਹਾਨੂੰ ਆਪਣੇ ਪਰਿਵਾਰ ਦੀ ਵਿੱਤੀ ਸੁੱਰਖਿਆ ਵੀ ਯਕੀਨੀ ਬਣਾਉਣੀ ਚਾਹੀਦੀ ਹੈ।
ਭਵਿੱਖ ਵਿੱਚ ਕਿਸੇ ਵੀ ਸਮੱਸਿਆ ਤੋਂ ਬਚਣ ਲਈ, ਹਮੇਸ਼ਾ ਆਪਣੇ ਵਾਹਨ ਨੂੰ ਇਕ ਵਿਆਪਕ ਬੀਮਾ ਪਾਲਿਸੀ ਅਤੇ ਪੂਰਕ ਪਾਲਿਸੀਆਂ (ਐਡ-ਆਨ) ਨਾਲ ਢੱਕ ਕੇ ਰੱਖੋ। ਇਹ ਮੰਦਭਾਗੀ ਦੁਰਘਟਨਾ ਜਾਂ ਕਾਰ ਦੇ ਨੁਕਸਾਨੇ ਜਾਣ ਦੀ ਸਥਿਤੀ ਵਿੱਚ ਤੁਹਾਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਵਿੱਚ ਸਹਾਇਕ ਹੋਵੇਗੀ। ਬੀਮਾ ਕੰਪਨੀਆਂ ਤੁਹਾਨੂੰ ਵਾਹਨ ਦੇ ਨੁਕਸਾਨੇ ਜਾਣ 'ਤੇ ਸੜਕ ਕੰਢੇ ਮੁਰੰਮਤ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੀਆਂ ਪਾਲਿਸੀਆਂ ਦੇਣ ਲਈ ਇਕ ਦੂਜੇ ਨਾਲ ਮੁਕਾਬਲਾ ਕਰ ਰਹੀਆਂ ਹਨ।
ਇੰਜਣ ਸੁਰੱਖਿਆ ਕਵਰ :ਇੰਜਣ ਤੁਹਾਡੀ ਕਾਰ ਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਮੱਹਤਵਪੂਰਨ ਹਿੱਸਾ ਹੈ। ਇਕ ਬੀਮਾ ਪਾਲਿਸੀ ਵਿੱਚ, "ਇੰਜਣ ਸੁਰੱਖਿਆ ਕਵਰ" ਦੀ ਵਰਤੋਂ ਟੁੱਟ ਭੱਜ ਦੀ ਸਥਿਤੀ ਵਿੱਚ ਇੰਜਣ ਅਸਫਲਤਾ ਲਈ ਮੁਆਵਜ਼ਾਂ ਦੇਣ 'ਚ ਸਹਾਇਕ ਹੁੰਦੀ ਹੈ। ਇਹ ਪੂਰਕ ਨੀਤੀ ਨਾ ਸਿਰਫ ਤੁਹਾਡੀ ਯਾਤਰਾ ਦੌਰਾਨ, ਸਗੋਂ ਪੂਰੇ ਸਾਲ ਦੌਰਾਨ ਇੰਜਣ ਦੇ ਖਰਾਬ ਹੋਣ ਦੇ ਮਾਮਲੇ ਵਿੱਚ ਮਦਦ ਕਰਦੀ ਹੈ। ਇਹ ਇੰਜਣ ਦੀ ਮੁਰੰਮਤ ਦੀ ਲਾਗਤ ਜਾਂ ਨਵੇਂ ਇੰਜਣ ਦੇ ਫਿਟਮੈਂਟ ਖਰਚਿਆਂ ਨੂੰ ਕਵਰ ਕਰਦਾ ਹੈ।