ਨਵੀਂ ਦਿੱਲੀ: ਦੇਸ਼ 'ਚ ਪੰਜਵੀਂ ਪੀੜ੍ਹੀ (5G) ਸਪੈਕਟਰਮ ਦੀ ਨਿਲਾਮੀ ਲਈ ਵੀਰਵਾਰ ਨੂੰ ਤੀਜੇ ਦਿਨ ਬੋਲੀ ਦਾ ਦਸਵਾਂ ਦੌਰ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੂਜੇ ਦਿਨ 1.49 ਲੱਖ ਕਰੋੜ ਰੁਪਏ ਦੀਆਂ ਬੋਲੀਆਂ ਆਈਆਂ ਸਨ। ਰਿਲਾਇੰਸ ਜਿਓ ਅਤੇ ਭਾਰਤੀ ਏਅਰਟੈੱਲ ਵਰਗੀਆਂ ਕੰਪਨੀਆਂ ਨੇ ਵੱਖ-ਵੱਖ ਬੈਂਡਾਂ 'ਚ ਸਪੈਕਟਰਮ ਲਈ ਹਮਲਾਵਰ ਤਰੀਕੇ ਨਾਲ ਬੋਲੀ ਲਗਾਈ ਸੀ।
5ਜੀ ਸਪੈਕਟ੍ਰਮ ਲਈ ਬੁੱਧਵਾਰ (5G spectrum auction) ਨੂੰ ਕੁੱਲ ਪੰਜ ਦੌਰ ਦੀ ਬੋਲੀ ਹੋਈ। ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਨਿਲਾਮੀ 'ਚ ਰੱਖੇ ਗਏ ਸਾਰੇ ਬੈਂਡਾਂ ਲਈ ਚੰਗਾ ਮੁਕਾਬਲਾ ਰਿਹਾ। ਉਨ੍ਹਾਂ ਨੇ 700 ਮੈਗਾਹਰਟਜ਼ ਬੈਂਡ 'ਚ ਮਿਲੇ ਹੁੰਗਾਰੇ 'ਤੇ ਖੁਸ਼ੀ ਪ੍ਰਗਟਾਈ। 2016 ਅਤੇ 2021 ਵਿੱਚ ਹੋਈ ਨਿਲਾਮੀ ਵਿੱਚ ਇਸ ਬੈਂਡ ਲਈ ਕੋਈ ਖ਼ਰੀਦਦਾਰ ਨਹੀਂ ਸੀ। 700 MHz ਬੈਂਡ ਮਹਿੰਗਾ ਅਤੇ ਮਹੱਤਵਪੂਰਨ ਹੈ। ਇਹ ਦੂਰ-ਦੁਰਾਡੇ ਖੇਤਰਾਂ ਵਿੱਚ 'ਕਵਰੇਜ' ਲਈ ਮਹੱਤਵਪੂਰਨ ਹੈ।