ਮੁੰਬਈ: ਡਾਲਰ ਸੂਚਕਾਂਕ (Dollar index) ਆਪਣੇ ਉੱਚੇ ਪੱਧਰ ਤੋਂ ਪਿੱਛੇ ਹਟਣ ਕਾਰਨ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ 67 ਪੈਸੇ ਵਧ ਕੇ 82.14 ਉੱਤੇ ਪਹੁੰਚ ਗਿਆ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ (Interbank foreign exchange market) ਵਿਚ, ਰੁਪਿਆ ਡਾਲਰ ਦੇ ਮੁਕਾਬਲੇ 82.15 ਉੱਤੇ ਖੁੱਲ੍ਹਿਆ ਅਤੇ ਫਿਰ 82.14 ਦੇ ਪੱਧਰ ਉੱਤੇ ਪਹੁੰਚ ਗਿਆ, ਜੋ ਪਿਛਲੀ ਬੰਦ ਕੀਮਤ ਨਾਲੋਂ 67 ਪੈਸੇ ਵੱਧ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ ਸੱਤ ਪੈਸੇ ਟੁੱਟ ਕੇ 82.81 ਦੇ ਪੱਧਰ ਉੱਤੇ ਬੰਦ ਹੋਇਆ ਸੀ।