ਨਵੀਂ ਦਿੱਲੀ: ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ 'ਚੋਂ 5 ਦਾ ਬਾਜ਼ਾਰ ਪੂੰਜੀਕਰਣ (MARKET CAP) ਪਿਛਲੇ ਹਫਤੇ 62,586.88 ਕਰੋੜ ਰੁਪਏ ਘੱਟ ਗਿਆ। ਸਭ ਤੋਂ ਜ਼ਿਆਦਾ ਨੁਕਸਾਨ ਸੂਚਨਾ ਤਕਨਾਲੋਜੀ ਖੇਤਰ ਦੀਆਂ ਕੰਪਨੀਆਂ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਅਤੇ ਇਨਫੋਸਿਸ ਨੂੰ ਹੋਇਆ। ਪਿਛਲੇ ਹਫਤੇ ਬੀ.ਐੱਸ.ਈ.ਦਾ 30 ਸ਼ੇਅਰਾਂ ਵਾਲਾ ਸੈਂਸੈਕਸ 180.74 ਅੰਕ ਜਾਂ 0.27 ਫੀਸਦੀ ਡਿੱਗਿਆ। ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 35.95 ਅੰਕ ਜਾਂ 0.18 ਫੀਸਦੀ ਡਿੱਗਿਆ।
ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ : ਸਮੀਖਿਆ ਅਧੀਨ ਹਫਤੇ 'ਚ ਟੀਸੀਐਸ ਦਾ ਬਾਜ਼ਾਰ ਪੂੰਜੀਕਰਣ 26,308.58 ਕਰੋੜ ਰੁਪਏ ਘਟ ਕੇ 12,91,919.56 ਕਰੋੜ ਰੁਪਏ ਰਹਿ ਗਿਆ। ਇੰਫੋਸਿਸ ਦਾ ਬਾਜ਼ਾਰ ਮੁੱਲ 25,296.43 ਕਰੋੜ ਰੁਪਏ ਘਟ ਕੇ 5,95,597.10 ਕਰੋੜ ਰੁਪਏ ਰਹਿ ਗਿਆ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 5,108.05 ਕਰੋੜ ਰੁਪਏ ਘਟ ਕੇ 15,87,553.37 ਕਰੋੜ ਰੁਪਏ ਰਹਿ ਗਿਆ। ਜਦੋਂ ਕਿ ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਮੁਲਾਂਕਣ 3,865.08 ਕਰੋੜ ਰੁਪਏ ਘਟ ਕੇ 5,79,373.96 ਕਰੋੜ ਰੁਪਏ ਰਹਿ ਗਿਆ। ਐਚਡੀਐਫਸੀ ਬੈਂਕ ਦੇ ਬਾਜ਼ਾਰ ਪੂੰਜੀਕਰਣ ਵਿੱਚ 2,008.74 ਕਰੋੜ ਰੁਪਏ ਦਾ ਘਾਟਾ ਹੋਇਆ ਅਤੇ ਇਹ ਘਟ ਕੇ 11,57,145.86 ਕਰੋੜ ਰੁਪਏ ਰਹਿ ਗਿਆ।
- Rail Roko Andolan: ਪੰਜਾਬ 'ਚ 'ਰੇਲ ਰੋਕੋ ਅੰਦੋਲਨ' ਨੇ ਵਧਾਈਆਂ ਪਰੇਸ਼ਾਨੀਆਂ, ਅੰਮ੍ਰਿਤਸਰ -ਚੰਡੀਗੜ੍ਹ ਸਮੇਤ 44 ਟਰੇਨਾਂ ਰੱਦ, 20 ਰੇਲ ਗੱਡੀਆਂ ਦੇ ਬਦਲੇ ਗਏ ਰੂਟ
- Farmers clashed with the police: ਧੂਰੀ 'ਚ ਭਗਵੰਤ ਮਾਨ ਦਾ ਬਕਾਇਆ ਰਾਸ਼ੀ ਦੀ ਮੰਗ ਲਈ ਗੰਨਾ ਕਿਸਾਨਾਂ ਵੱਲੋਂ ਵਿਰੋਧ, ਪੁਲਿਸ ਨਾਲ ਕਿਸਾਨਾਂ ਦੀ ਹੋਈ ਧੱਕਾ-ਮੁੱਕੀ
- Farmers Rail Roko Movement: ਅੰਬਾਲਾ ਰੇਲਵੇ ਸਟੇਸ਼ਨ 'ਤੇ ਰੇਲ ਰੋਕੋ ਅੰਦੋਲਨ ਕਰਨਗੇ ਕਿਸਾਨ, ਇਨ੍ਹਾਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ