ਮੁੰਬਈ:ਗਲੋਬਲ ਬਾਜ਼ਾਰਾਂ 'ਚ ਸਕਾਰਾਤਮਕ ਰੁਖ ਅਤੇ ਐਚਡੀਐਫਸੀ ਅਤੇ ਆਈਸੀਆਈਸੀਆਈ ਬੈਂਕ ਵਰਗੇ ਸ਼ੇਅਰਾਂ 'ਚ ਤੇਜ਼ੀ ਨਾਲ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 353 ਅੰਕ ਵਧਿਆ। ਇਸ ਦੌਰਾਨ, ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 353.1 ਅੰਕ ਵਧ ਕੇ 54,102.36 ਅੰਕਾਂ 'ਤੇ ਪਹੁੰਚ ਗਿਆ, ਜਦੋਂ ਕਿ ਵਿਆਪਕ ਪੱਧਰ 'ਤੇ NSE ਨਿਫਟੀ 104.1 ਅੰਕ ਚੜ੍ਹ ਕੇ 16,129.90 'ਤੇ ਬੰਦ ਹੋਇਆ। ਸੈਂਸੈਕਸ 'ਚ ਸ਼ਾਮਲ ਕੰਪਨੀਆਂ 'ਚ ਟੇਕ ਮਹਿੰਦਰਾ, ਨੇਸਲੇ, ਐੱਚ.ਡੀ.ਐੱਫ.ਸੀ. ਬੈਂਕ, ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਟੀ.ਸੀ.ਐੱਸ. ਵਾਲੇ ਪ੍ਰਮੁੱਖ ਵਿੱਚ ਸ਼ਾਮਿਲ ਸੀ।
ਦੂਜੇ ਪਾਸੇ ਏਸ਼ੀਅਨ ਪੇਂਟਸ, ਮਾਰੂਤੀ, ਐਨਟੀਪੀਸੀ, ਹਿੰਦੁਸਤਾਨ ਯੂਨੀਲੀਵਰ ਲਿਮਟਿਡ ਅਤੇ ਐਮਐਂਡਐਮ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰ ਰਹੇ ਸਨ। ਪਿਛਲੇ ਕਾਰੋਬਾਰੀ ਸੈਸ਼ਨ 'ਚ ਬੁੱਧਵਾਰ ਨੂੰ ਸੈਂਸੈਕਸ 303.35 ਅੰਕ ਭਾਵ 0.56 ਫੀਸਦੀ ਡਿੱਗ ਕੇ 53,749.26 'ਤੇ ਆ ਗਿਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 99.35 ਅੰਕ ਭਾਵ 0.62 ਫੀਸਦੀ ਡਿੱਗ ਕੇ 16,025.80 'ਤੇ ਬੰਦ ਹੋਇਆ। ਦੂਜੇ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਸ਼ੰਘਾਈ ਅਤੇ ਟੋਕੀਓ 'ਚ ਤੇਜ਼ੀ ਦੇਖਣ ਨੂੰ ਮਿਲੀ।