ਮੁੰਬਈ: ਸ਼ੇਅਰ ਬਾਜ਼ਾਰ (Stock Market) ਅੱਜ ਤੇਜ਼ੀ ਨਾਲ ਖੁੱਲ੍ਹਿਆ ਅਤੇ ਮਜ਼ਬੂਤ ਗਲੋਬਲ ਸੰਕੇਤਾਂ ਕਾਰਨ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ ਅਤੇ ਨਿਫਟੀ (Sensex Nifty) ਦੋਵੇਂ ਅੱਜ ਅੱਧੇ ਫੀਸਦੀ ਤੋਂ ਜ਼ਿਆਦਾ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਹਨ।
ਕਿਵੇਂ ਖੁੱਲ੍ਹਿਆ ਬਾਜ਼ਾਰ:ਅੱਜ ਕਾਰੋਬਾਰ ਦੀ ਸ਼ੁਰੂਆਤ 'ਚ ਬੀਐਸਈ ਦਾ ਸੈਂਸੈਕਸ 299.76 ਅੰਕ ਭਾਵ 0.58 ਫੀਸਦੀ ਦੇ ਵਾਧੇ ਨਾਲ 51,897.60 'ਤੇ ਖੁੱਲ੍ਹਿਆ ਅਤੇ ਐਨਐਸਈ ਦਾ ਨਿਫਟੀ 105.80 ਅੰਕ ਜਾਂ 0.69 ਫੀਸਦੀ ਦੇ ਵਾਧੇ ਨਾਲ 15,455.95 'ਤੇ ਖੁੱਲ੍ਹਿਆ। ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ ਸ਼ੁਰੂਆਤੀ ਮਿੰਟ 'ਚ ਹੀ 51900 ਨੂੰ ਪਾਰ ਕਰ ਗਿਆ ਹੈ।