ਮੁੰਬਈ: ਗਲੋਬਲ ਬਾਜ਼ਾਰਾਂ 'ਚ ਕਮਜ਼ੋਰ ਰੁਖ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਵਿਕਰੀ ਕਾਰਨ ਸ਼ੁੱਕਰਵਾਰ ਨੂੰ ਸੈਂਸੈਕਸ ਅਤੇ ਨਿਫਟੀ ਡਿੱਗ ਗਏ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 425 ਅੰਕ ਡਿੱਗ ਗਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ 425.11 ਅੰਕ ਡਿੱਗ ਕੇ 51,070.68 'ਤੇ ਜਦੋਂ ਕਿ ਨਿਫਟੀ 125.7 ਅੰਕ ਡਿੱਗ ਕੇ 15,234.90 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਏਸ਼ੀਅਨ ਪੇਂਟਸ, ਵਿਪਰੋ, ਡਾ. ਰੈੱਡੀਜ਼, ਟਾਈਟਨ, ਟੀਸੀਐਸ, ਟੈਕ ਮਹਿੰਦਰਾ, ਸਨ ਫਾਰਮਾ ਅਤੇ ਮਾਰੂਤੀ ਸੈਂਸੈਕਸ ਤੋਂ ਵੱਡੇ ਗਿਰਾਵਟ ਵਾਲੇ ਸਨ।
ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼ ਅਤੇ NTPC ਮੁਨਾਫੇ 'ਚ ਕਾਰੋਬਾਰ ਕਰ ਰਹੇ ਸਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,045.60 ਅੰਕ ਭਾਵ 1.99 ਫੀਸਦੀ ਡਿੱਗ ਕੇ 51,495.79 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 331.55 ਅੰਕ ਭਾਵ 2.11 ਫੀਸਦੀ ਦੀ ਗਿਰਾਵਟ ਨਾਲ 15,360.60 'ਤੇ ਬੰਦ ਹੋਇਆ। ਦੂਜੇ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ ਅਤੇ ਸ਼ੰਘਾਈ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ, ਜਦੋਂ ਕਿ ਹਾਂਗਕਾਂਗ ਦੇ ਬਾਜ਼ਾਰ ਮੁਨਾਫੇ 'ਚ ਕਾਰੋਬਾਰ ਕਰ ਰਹੇ ਸਨ।