ਮੁੰਬਈ: ਸ਼ੇਅਰ ਬਾਜ਼ਾਰ 'ਚ ਅੱਜ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਦੇ ਬਾਵਜੂਦ ਭਾਰਤੀ ਬਾਜ਼ਾਰ ਨੇ ਗਿਰਾਵਟ ਦੀ ਸੰਭਾਵਨਾ ਨੂੰ ਟਾਲ ਦਿੱਤਾ ਹੈ।
ਸ਼ੇਅਰ ਬਾਜ਼ਾਰ ’ਚ ਤੇਜ਼ੀ, ਸੈਂਸੈਕਸ 499.74 ਅੰਕ ਵਧਿਆ, ਨਿਫਟੀ 143 ਅੰਕ ਉੱਤੇ - ਘਰੇਲੂ ਸ਼ੇਅਰ ਬਾਜ਼ਾਰ
ਘਰੇਲੂ ਸ਼ੇਅਰ ਬਾਜ਼ਾਰ 'ਚ ਅੱਜ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਦੇ ਫੈਸਲੇ ਦੇ ਬਾਵਜੂਦ ਭਾਰਤੀ ਬਾਜ਼ਾਰ ਅੱਜ ਉੱਚ ਪੱਧਰ 'ਤੇ ਖੁੱਲ੍ਹੇ ਹਨ।
ਸ਼ੇਅਰ ਬਾਜ਼ਾਰ ’ਚ ਤੇਜ਼ੀ
ਕਿਵੇਂ ਖੁੱਲ੍ਹਿਆ ਬਾਜ਼ਾਰ: ਘਰੇਲੂ ਸ਼ੇਅਰ ਬਾਜ਼ਾਰ ਅੱਜ ਜ਼ੋਰਦਾਰ ਤੇਜ਼ੀ ਨਾਲ ਖੁੱਲ੍ਹਣ 'ਚ ਕਾਮਯਾਬ ਰਿਹਾ। ਅੱਜ ਦੇ ਕਾਰੋਬਾਰ 'ਚ ਬੀਐਸਈ ਸੈਂਸੈਕਸ ਖੁੱਲ੍ਹਦੇ ਹੀ 53,000 ਨੂੰ ਪਾਰ ਕਰ ਗਿਆ ਹੈ। ਸੈਂਸੈਕਸ 477.52 ਅੰਕ ਭਾਵ 0.91 ਫੀਸਦੀ ਦੇ ਵਾਧੇ ਨਾਲ 53,018.91 'ਤੇ ਖੁੱਲ੍ਹਿਆ ਅਤੇ ਐਨਐਸਈ ਨਿਫਟੀ 140.10 ਅੰਕ ਜਾਂ 0.89 ਫੀਸਦੀ ਦੇ ਵਾਧੇ ਨਾਲ 15,832.25 'ਤੇ ਖੁੱਲ੍ਹਿਆ ਹੈ।
ਇਹ ਵੀ ਪੜੋ:Gold and silver prices: ਜਾਣੋ, ਪੰਜਾਬ ਵਿੱਚ ਸੋਨਾ ਅਤੇ ਚਾਂਦੀ ਦੀ ਕੀਮਤ