ਮੁੰਬਈ: ਸ਼ੇਅਰ ਬਾਜ਼ਾਰ 'ਚ ਅੱਜ ਵੀ ਕਾਰੋਬਾਰ ਦੀ ਸ਼ੁਰੂਆਤ ਵੱਡੀ ਗਿਰਾਵਟ ਨਾਲ ਹੋਈ ਹੈ। ਸੈਂਸੈਕਸ ਅਤੇ ਨਿਫਟੀ ਦੋਵੇਂ ਅੱਧੇ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਨਾਲ ਖੁੱਲ੍ਹਣ 'ਚ ਕਾਮਯਾਬ ਰਹੇ ਹਨ। ਗਲੋਬਲ ਸੰਕੇਤ ਚਾਰੇ ਪਾਸੇ ਕਮਜ਼ੋਰ ਬਣੇ ਹੋਏ ਹਨ ਅਤੇ ਏਸ਼ੀਆਈ ਬਾਜ਼ਾਰਾਂ 'ਚ ਵੀ ਮਜ਼ਬੂਤ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਕਿਵੇਂ ਖੁੱਲ੍ਹਿਆ ਬਾਜ਼ਾਰ : ਅੱਜ ਦੇ ਕਾਰੋਬਾਰ 'ਚ ਬੀਐਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 350.76 ਅੰਕ ਭਾਵ 0.66 ਫੀਸਦੀ ਡਿੱਗ ਕੇ 52,495.94 'ਤੇ ਅਤੇ ਐੱਨਐੱਸਈ ਦਾ 50 ਸ਼ੇਅਰਾਂ ਵਾਲਾ ਸੂਚਕਾਂਕ ਨਿਫਟੀ 81 ਅੰਕਾਂ ਦੀ ਗਿਰਾਵਟ ਨਾਲ 15674 ਦੇ ਪੱਧਰ 'ਤੇ ਖੁੱਲ੍ਹਿਆ ਹੈ।
ਕੀ ਹੈ ਨਿਫਟੀ ਦੀ ਹਾਲਤ: ਬਾਜ਼ਾਰ ਖੁੱਲ੍ਹਣ ਦੇ 15 ਮਿੰਟਾਂ ਦੇ ਅੰਦਰ ਹੀ ਨਿਫਟੀ ਨੇ 8 ਮਾਰਚ ਦੇ ਹੇਠਲੇ ਪੱਧਰ ਨੂੰ ਤੋੜ ਦਿੱਤਾ ਹੈ ਅਤੇ ਇਹ 11 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ। ਨਿਫਟੀ ਹੁਣ ਆਪਣੇ ਰਿਕਾਰਡ ਉੱਚੇ ਪੱਧਰ ਤੋਂ 16 ਫੀਸਦੀ ਹੇਠਾਂ ਆ ਗਿਆ ਹੈ। ਨਿਫਟੀ ਫਿਲਹਾਲ 81.10 ਅੰਕ ਜਾਂ 0.51 ਫੀਸਦੀ ਦੀ ਗਿਰਾਵਟ ਨਾਲ 15,693.30 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ 50 ਸਟਾਕਾਂ 'ਚੋਂ ਸਿਰਫ 13 ਸਟਾਕ ਵਾਧੇ ਦੇ ਨਾਲ ਵਪਾਰ ਕਰ ਰਹੇ ਹਨ, ਜਦਕਿ 37 ਸਟਾਕ ਗਿਰਾਵਟ ਦੇ ਲਾਲ ਨਿਸ਼ਾਨ ਦੇ ਨਾਲ ਵਪਾਰ ਕਰ ਰਹੇ ਹਨ।