ਮੁੰਬਈ:ਵਿਦੇਸ਼ੀ ਫੰਡਾਂ ਦੀ ਲਗਾਤਾਰ ਵਿਕਰੀ ਦੇ ਵਿਚਕਾਰ ਨਿਵੇਸ਼ਕ ਸਾਵਧਾਨ ਰਹਿਣ ਕਾਰਨ ਪ੍ਰਮੁੱਖ ਇਕੁਇਟੀ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਦਰਜ ਕੀਤੇ ਗਏ। ਇਸ ਦੌਰਾਨ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 161.3 ਅੰਕ ਡਿੱਗ ਕੇ 65,998.90 ਅੰਕ 'ਤੇ ਆ ਗਿਆ। NSE ਨਿਫਟੀ 48.45 ਅੰਕ ਡਿੱਗ ਕੇ 19,597.60 'ਤੇ ਬੰਦ ਹੋਇਆ। ਹਾਲਾਂਕਿ ਬਾਅਦ 'ਚ ਬਾਜ਼ਾਰ ਨੇ ਗਿਰਾਵਟ ਨੂੰ ਠੀਕ ਕੀਤਾ ਅਤੇ ਸੈਂਸੈਕਸ 10.26 ਅੰਕ ਚੜ੍ਹ ਕੇ 66,170.46 'ਤੇ ਅਤੇ ਨਿਫਟੀ 1.40 ਅੰਕ ਚੜ੍ਹ ਕੇ 19,647.45 'ਤੇ ਸੀ।
ਲਾਭ ਅਤੇ ਹਾਣੀ ਵਾਲਾ ਸ਼ੇਅਰ : ਏਸ਼ੀਅਨ ਪੇਂਟਸ, ਬਜਾਜ ਫਾਈਨਾਂਸ, ਭਾਰਤੀ ਏਅਰਟੈੱਲ, ਆਈ.ਟੀ.ਸੀ., ਹਿੰਦੁਸਤਾਨ ਯੂਨੀਲੀਵਰ ਅਤੇ ਕੋਟਕ ਮਹਿੰਦਰਾ ਬੈਂਕ ਦੇ ਸੈਂਸੈਕਸ ਸਟਾਕਾਂ 'ਚ ਕਾਫੀ ਗਿਰਾਵਟ ਆਈ। ਦੂਜੇ ਪਾਸੇ NTPC, ਟਾਟਾ ਸਟੀਲ, JSW ਸਟੀਲ,ਪਾਵਰ ਗਰਿੱਡ, ਟਾਟਾ ਮੋਟਰਜ਼ ਅਤੇ TCS 'ਚ ਵਾਧਾ ਦੇਖਣ ਨੂੰ ਮਿਲਿਆ। ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.58 ਫੀਸਦੀ ਦੀ ਗਿਰਾਵਟ ਨਾਲ 84.50 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।ਡਾਲਰ ਦੇ ਮੁਕਾਬਲੇ ਰੁਪਿਆ ਅਮਰੀਕੀ ਮੁਦਰਾ ਦੀ ਮਜ਼ਬੂਤੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਤੋਂ ਵਿਦੇਸ਼ੀ ਫੰਡਾਂ ਦੀ ਵਿਕਰੀ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਕਮਜ਼ੋਰ ਹੋ ਕੇ 82.25 'ਤੇ ਆ ਗਿਆ।