ਹੈਦਰਾਬਾਦ ਡੇਸਕ: ਲਗਾਤਾਰ ਸ਼ੇਅਰ ਬਾਜ਼ਾਰ 'ਚ ਚੱਲ ਰਹੀ ਉਤਰਾਅ-ਚੜ੍ਹਾਅ ਵਿੱਚ ਅੱਜ ਬਾਜ਼ਾਰ ਹਰੇ ਨਿਸ਼ਾਨ 'ਤੇ ਵਪਾਰ ਕਰ ਰਿਹਾ ਹੈ। BSE ਸੈਂਸੈਕਸ ਅੱਜ ਸ਼ੁਰੂਆਤੀ ਇੱਕ ਘੰਟੇ 'ਚ 256.50 ਅੰਕ ਚੜ੍ਹ ਕੇ 57,075.89 ਹੈ ਜੋ ਕਿ 0.45 ਫੀਸਦੀ ਵਾਧੇ 'ਤੇ ਚੱਲ ਰਿਹਾ ਹੈ। NSE ਨਿਫਟੀ 72.10 ਅੰਕ ਚੜ੍ਹ ਕੇ 17,110.50 ਅੰਕਾਂ ਨਾਲ ਕਾਰੋਬਾਰ ਕਰ ਰਿਹਾ ਹੈ ਜੋ ਕਿ 0.42 ਫੀਸਦੀ ਮੁਨਾਫਾ ਦਿਖਾ ਰਿਹਾ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸ਼ੇਅਰ ਮਾਰਕੀਟ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਸੀ। BSE ਸੈਂਸੈਕਸ ਅਤੇ NSE ਨਿਫਟੀ ਗਿਰਾਟਵ ਨਾਲ ਖੁਲ੍ਹੇ ਸਨ। ਭਾਰਤੀ ਮਾਰਕੇਟ 'ਤੇ ਗਲੋਬਲ ਮਾਰਕੀਟ ਦਾ ਅਸਰ ਸਾਫ ਵੇਖਿਆ ਜਾ ਰਿਹਾ ਸੀ।