ਮੁੰਬਈ:ਗਲੋਬਲ ਬਜ਼ਾਰਾਂ ਵਿੱਚ ਕਮਜ਼ੋਰ ਰੁਖ਼ ਅਤੇ ਰਿਲਾਇੰਸ ਇੰਡਸਟਰੀਜ਼ ਵਰਗੇ ਵੱਡੇ ਸ਼ੇਅਰ ਵਿੱਚ ਗਿਰਾਵਟ ਦੇ ਚੱਲਦੇ ਸੋਮਵਾਰ ਨੂੰ ਸੈਂਸੈਕਸ ਸ਼ੁਰਆਤੀ ਕਾਰੋਬਾਰ ਦੌਰਾਨ 255 ਅੰਕ 'ਤੇ ਟੁੱਟ ਗਿਆ। ਇਸ ਦੌਰਾਨ 30 ਸ਼ੇਅਰਾਂ ਵਾਲਾ BSE ਸੂਚਕਾਂਕ 255.39 ਅੰਕ ਟੁੱਟ ਕੇ 55,816.84 ਉੱਤੇ ਪਹੁੰਚ ਗਿਆ। ਦੂਜੇ ਪਾਸੇ, NSE ਨਿਫਟੀ 70.35 ਅੰਕ ਡਿਗ ਕੇ 16,649.10 ਉੱਤੇ ਸੀ।
ਜੂਨ ਤਿਮਾਹੀ 'ਚ ਕੰਪਨੀ ਦਾ ਸਟਾਕ ਤਿੰਨ ਫੀਸਦੀ ਤੋਂ ਜ਼ਿਆਦਾ ਡਿੱਗਣ ਦੇ ਬਾਵਜੂਦ ਰਿਲਾਇੰਸ ਇੰਡਸਟਰੀਜ਼ ਦਾ ਸ਼ੁੱਧ ਲਾਭ 46 ਫੀਸਦੀ ਵਧਿਆ।ਸੈਂਸੈਕਸ 'ਚ ਰਿਲਾਇੰਸ ਤੋਂ ਇਲਾਵਾ ਸਨ ਫਾਰਮਾ, ਟੇਕ ਮਹਿੰਦਰਾ, ਨੇਸਲੇ, ਐਚਡੀਐਫਸੀ, ਅਲਟਰਾਟੈੱਕ ਸੀਮੈਂਟ, ਐਨਟੀਪੀਸੀ ਅਤੇ ਆਈਟੀਸੀ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਇੰਡਸਇੰਡ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ ਅਤੇ ਟਾਟਾ ਸਟੀਲ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ।
ਦੂਜੇ ਏਸ਼ੀਆਈ ਬਾਜ਼ਾਰਾਂ 'ਚ ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਘਾਟੇ ਨਾਲ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਸਿਓਲ ਹਰੇ ਨਿਸ਼ਾਨ ਵਿੱਚ ਵਪਾਰ ਕਰ ਰਿਹਾ ਸੀ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਵੀ ਘਾਟੇ ਨਾਲ ਬੰਦ ਹੋਏ। ਪਿਛਲੇ ਸੈਸ਼ਨ 'ਚ ਸ਼ੁੱਕਰਵਾਰ ਨੂੰ 30 ਸ਼ੇਅਰਾਂ ਵਾਲਾ ਸੈਂਸੈਕਸ 390.28 ਅੰਕ ਭਾਵ 0.70 ਫੀਸਦੀ ਵਧ ਕੇ 56,072.23 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 114.20 ਅੰਕ ਜਾਂ 0.69 ਫੀਸਦੀ ਦੇ ਵਾਧੇ ਨਾਲ 16,719.45 'ਤੇ ਬੰਦ ਹੋਇਆ।
ਇਸ ਵਿਚਾਲੇ ਅੰਤਰਰਾਸ਼ਟਰੀ ਤੇਲ ਬੇਂਚਮਾਰਕ ਬ੍ਰੇਂਟ ਕਰੂਡ 0.53 ਫ਼ੀਸਦੀ ਗਿਰਾਵਟ ਨਾਲ 102.70 ਡਾਲਰ ਪ੍ਰਤੀ ਬੈਰਲ ਉੱਤੇ ਆ ਗਿਆ ਹੈ। ਸ਼ੇਅਰ ਬਜ਼ਾਰ ਦੇ ਅੰਕੜਿਆ ਮੁਤਾਬਕ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁਕਰਵਾਰ ਨੂੰ 675.45 ਕਰੋੜ ਰੁਪਏ ਕੀਮਤ ਉੱਤੇ ਸ਼ੇਅਰ ਵੇਚੇ।
ਇਹ ਵੀ ਪੜ੍ਹੋ:ਅਮਰਤਿਆ ਸੇਨ ਨਹੀਂ ਲੈਣਗੇ 'ਬੰਗ ਵਿਭੂਸ਼ਣ', ਕਿਹਾ- "ਉਹ ਇਸ ਸਮੇਂ ਭਾਰਤ 'ਚ ਨਹੀਂ"