ਮੁੰਬਈ:ਸ਼ੁਰੂਆਤੀ ਕਾਰੋਬਾਰ ਵਿੱਚ ਆਂਕੜੇ ਸਕਾਰਾਤਮਕ ਨਜ਼ਰ ਆਏ। ਸਕਾਰਾਤਮਕ ਗਲੋਬਲ ਸੰਕੇਤਾਂ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਭਾਗੀਦਰੀ ਵਧਾਉਣ ਤੋਂ ਉਸ਼ਾਹਿਤ ਘਰੇਲੂ ਸ਼ੇਅਰ ਬਾਜ਼ਾਰ ਦੇ ਦੋਨਾਂ ਮੁੱਖ ਸੂਚਕਾਂਕ ਨੇ ਬੁਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੜ੍ਹਤ ਦਰਜ ਕੀਤੀ ਹੈ। ਤੀਹ ਕੰਪਨੀਆਂ ਦੀ ਭਗੀਦਰੀ ਵਾਲਾ ਸੂਚਕਾਂਕ ਬੀਐਸਈ ਸੈਂਸੇਕਸ 755.9 ਅੰਕਾਂ ਦੀ ਜ਼ੋਰਦਾਲ ਛਲਾਂਗ ਨਾਲ ਉਛਲ ਕੇ ਸ਼ੁਰੂਆਤੀ ਕਾਰੋਬਾਰ ਵਿੱਚ 55,523.52 ਅੰਕਾਂ 'ਤੇ ਪਹੁੰਚ ਗਿਆ ਹੈ।
ਇਸੇ ਤਰ੍ਹਾਂ ਐੱਨਐੱਸਈ ਦਾ ਸਟੈਂਡਰਡ ਇੰਡੈਕਸ ਨਿਫਟੀ ਵੀ 224.9 ਅੰਕਾਂ ਦੀ ਮਜ਼ਬੂਤੀ ਨਾਲ 16,565.45 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ 'ਚ ਸ਼ਾਮਲ ਕੰਪਨੀਆਂ 'ਚ ਰਿਲਾਇੰਸ ਇੰਡਸਟਰੀਜ਼, ਟੈਕ ਮਹਿੰਦਰਾ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਇੰਡਸਇੰਡ ਬੈਂਕ ਅਤੇ ਟਾਈਟਨ 'ਚ ਭਾਰੀ ਖਰੀਦਦਾਰੀ ਕਾਰਨ ਉਨ੍ਹਾਂ ਦੇ ਸ਼ੇਅਰ ਚੜ੍ਹੇ। ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਟੋਕੀਓ, ਸਿਓਲ, ਸ਼ੰਘਾਈ ਅਤੇ ਹਾਂਗਕਾਂਗ ਦੇ ਸੂਚਕਾਂਕ ਵੀ ਮਹੱਤਵਪੂਰਨ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਇਕ ਦਿਨ ਪਹਿਲਾਂ ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਵੀ ਵਾਧੇ ਨਾਲ ਬੰਦ ਹੋਏ ਸਨ।
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਚੀਫ ਇਨਵੈਸਟਮੈਂਟ ਸਟ੍ਰੈਟਿਜਿਸਟ ਵੀਕੇ ਵਿਜੇਕੁਮਾਰ ਨੇ ਕਿਹਾ, “ਨਿਫਟੀ ਜੂਨ ਦੇ ਹੇਠਲੇ ਪੱਧਰ ਤੋਂ 8 ਫੀਸਦੀ ਵਧਿਆ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਹ ਬਹੁਤ ਸਾਰੀਆਂ ਚੰਗੀਆਂ ਖ਼ਬਰਾਂ ਦੇ ਨਾਲ ਜਾਰੀ ਰਹੇਗਾ। ਅਮਰੀਕੀ ਬਾਜ਼ਾਰਾਂ 'ਚ ਕੰਪਨੀਆਂ ਦੇ ਚੰਗੇ ਨਤੀਜਿਆਂ ਤੋਂ ਮਜ਼ਬੂਤ ਵਾਪਸੀ ਹੋਈ ਹੈ। ਇਸ ਤੋਂ ਇਲਾਵਾ ਐੱਫ.ਪੀ.ਆਈ. ਦੀ ਵਿਕਰੀ 'ਤੇ ਵੀ ਰੋਕ ਲੱਗ ਗਈ ਹੈ।"
ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਪੰਜ ਦਿਨਾਂ ਲਈ ਸ਼ੁੱਧ ਖਰੀਦਦਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਅਤੇ ਹਵਾਬਾਜ਼ੀ ਬਾਲਣ ਦੀ ਬਰਾਮਦ 'ਤੇ ਡਿਊਟੀ ਅਤੇ ਵਿੰਡਫਾਲ ਟੈਕਸ ਘਟਾਉਣ ਦਾ ਐਲਾਨ ਕਰਕੇ ਪੈਟਰੋਲੀਅਮ ਸੈਕਟਰ ਨੂੰ ਵੀ ਰਾਹਤ ਦਿੱਤੀ ਹੈ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 0.39 ਫੀਸਦੀ ਡਿੱਗ ਕੇ 106.93 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਲਗਾਤਾਰ ਦੂਜੇ ਦਿਨ ਸ਼ੁੱਧ ਖਰੀਦਦਾਰੀ ਕੀਤੀ। ਉਪਲਬਧ ਅੰਕੜਿਆਂ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ ਨੇ ਮੰਗਲਵਾਰ ਨੂੰ 976.40 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ। (ਪੀਟੀਆਈ-ਭਾਸ਼ਾ)
ਇਹ ਵੀ ਪੜ੍ਹੋ:ਪ੍ਰੀਮੀਅਮ ਟਰੇਨਾਂ 'ਚ ਚਾਹ-ਕੌਫੀ ਸਸਤੀ, ਮਹਿੰਗਾ ਹੋਇਆ ਖਾਣਾ