ਮੁੰਬਈ: ਵਿਦੇਸ਼ੀ ਫੰਡਾਂ ਦੁਆਰਾ ਤਾਜ਼ਾ ਖਰੀਦਦਾਰੀ ਅਤੇ ਆਈਟੀ ਸਟਾਕਾਂ ਵਿੱਚ ਲਗਾਤਾਰ ਵਾਧੇ ਦੇ ਵਿਚਕਾਰ ਪ੍ਰਮੁੱਖ ਇਕਵਿਟੀ ਸੂਚਕਾਂਕ ਮੰਗਲਵਾਰ ਨੂੰ ਉੱਚੇ ਪੱਧਰ 'ਤੇ ਖੁੱਲ੍ਹੇ। ਇਹ ਲਗਾਤਾਰ ਤੀਜਾ ਦਿਨ ਹੈ, ਜਦੋਂ ਬਾਜ਼ਾਰ ਨੇ ਸਕਾਰਾਤਮਕ ਰੁਖ ਦਿਖਾਇਆ ਹੈ। ਇਸ ਦੌਰਾਨ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 187.61 ਅੰਕ ਚੜ੍ਹ ਕੇ 62,151.29 'ਤੇ ਪਹੁੰਚ ਗਿਆ। NSE ਨਿਫਟੀ 69.35 ਅੰਕ ਵਧ ਕੇ 18,383.75 'ਤੇ ਬੰਦ ਹੋਇਆ।
ਮੁਨਾਫਾ ਅਤੇ ਘਾਟਾ :ਇੰਫੋਸਿਸ, ਬਜਾਜ ਫਿਨਸਰਵ, ਇੰਡਸਇੰਡ ਬੈਂਕ, ਬਜਾਜ ਫਾਈਨਾਂਸ, ਐਚਸੀਐਲ ਟੈਕਨਾਲੋਜੀਜ਼, ਟੇਕ ਮਹਿੰਦਰਾ, ਵਿਪਰੋ, ਟਾਟਾ ਕੰਸਲਟੈਂਸੀ ਸਰਵਿਸਿਜ਼, ਏਸ਼ੀਅਨ ਪੇਂਟਸ ਅਤੇ ਆਈਟੀਸੀ ਸੈਂਸੈਕਸ ਵਿੱਚ ਲਾਭਕਾਰੀ ਸਨ। ਦੂਜੇ ਪਾਸੇ ਟਾਈਟਨ, ਕੋਟਕ ਮਹਿੰਦਰਾ ਬੈਂਕ, ਭਾਰਤੀ ਏਅਰਟੈੱਲ, ਮਹਿੰਦਰਾ ਐਂਡ ਮਹਿੰਦਰਾ ਅਤੇ ਟਾਟਾ ਮੋਟਰਜ਼ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ ਅਤੇ ਜਾਪਾਨ ਦਾ ਨਿੱਕੇਈ ਮੋਹਰੀ ਰਹੇ, ਜਦਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਅਤੇ ਹਾਂਗਕਾਂਗ ਦਾ ਹੈਂਗਸੇਂਗ ਲਾਲ ਨਿਸ਼ਾਨ 'ਤੇ ਸਨ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ ਨਾਲ ਬੰਦ ਹੋਏ।
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ: ਵਿਦੇਸ਼ੀ ਫੰਡਾਂ ਦੀ ਖਰੀਦਦਾਰੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਝਾਨ ਦੇ ਵਿਚਕਾਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 3 ਪੈਸੇ ਦੀ ਮਜ਼ਬੂਤੀ ਨਾਲ 82.81 ਹੋ ਗਿਆ। ਫਾਰੇਕਸ ਵਪਾਰੀਆਂ ਨੇ ਕਿਹਾ ਕਿ ਰੁਪਿਆ ਤੰਗ ਦਾਇਰੇ ਵਿੱਚ ਕਾਰੋਬਾਰ ਕਰ ਰਿਹਾ ਸੀ, ਕਿਉਂਕਿ ਡਾਲਰ ਦੀ ਮਜ਼ਬੂਤੀ ਰੁਪਏ ਦੇ ਲਾਭ ਨੂੰ ਸੀਮਤ ਕਰ ਰਹੀ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ, ਰੁਪਿਆ ਡਾਲਰ ਦੇ ਮੁਕਾਬਲੇ 82.82 'ਤੇ ਖੁੱਲ੍ਹਿਆ ਅਤੇ ਫਿਰ ਇਸ ਦੀ ਪਿਛਲੀ ਬੰਦ ਕੀਮਤ ਨਾਲੋਂ ਤਿੰਨ ਪੈਸੇ ਦੀ ਤੇਜ਼ੀ ਨਾਲ 82.81 'ਤੇ ਪਹੁੰਚ ਗਿਆ।
- Viral Video: ਚੱਲਦੀ ਕਾਰ ਦੇ ਬੋਨਟ 'ਤੇ ਬੈਠ ਕੇ ਕੁੜੀ ਨੂੰ ਸਟੰਟ ਕਰਨਾ ਪਿਆ ਮਹਿੰਗਾ, ਦੇਖੋ ਵੀਡੀਓ
- 2000 notes exchange: ਅੱਜ ਤੋਂ ਬਦਲੇ ਜਾਣਗੇ 2000 ਰੁਪਏ ਦੇ ਨੋਟ, ਜਾਣੋ RBI ਦੇ ਦਿਸ਼ਾ-ਨਿਰਦੇਸ਼
- RBI On Exchange Of Rs 2000: 2,000 ਰੁਪਏ ਦੇ ਨੋਟਾਂ 'ਤੇ ਆਰਬੀਆਈ ਗਵਰਨਰ ਨੇ ਕਿਹਾ-ਸਾਡਾ ਉਦੇਸ਼ ਹੋਇਆ ਪੂਰਾ
ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 82.84 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ, ਡਾਲਰ ਸੂਚਕਾਂਕ, ਜੋ ਛੇ ਪ੍ਰਮੁੱਖ ਮੁਦਰਾਵਾਂ ਦੇ ਇੱਕ ਬਾਸਕੇਟ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਹੈ, 0.07 ਫੀਸਦੀ ਵਧ ਕੇ 103.27 'ਤੇ ਪਹੁੰਚ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.36 ਫੀਸਦੀ ਵਧ ਕੇ 76.26 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ ਸ਼ੁੱਧ ਆਧਾਰ 'ਤੇ 922.89 ਕਰੋੜ ਰੁਪਏ ਦੇ ਸ਼ੇਅਰ ਖਰੀਦੇ।