ਮੁੰਬਈ: ਗਲੋਬਲ ਬਾਜ਼ਾਰਾਂ 'ਚ ਮਿਲੇ-ਜੁਲੇ ਰੁਖ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਵਿਕਰੀ ਕਾਰਨ ਸੈਂਸੈਕਸ ਅਤੇ ਨਿਫਟੀ ਬੁੱਧਵਾਰ ਨੂੰ ਲਗਾਤਾਰ ਚੌਥੇ ਦਿਨ ਡਿੱਗ ਗਏ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 153 ਅੰਕ ਡਿੱਗ ਗਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ 153.25 ਅੰਕ ਡਿੱਗ ਕੇ 52,540.32 'ਤੇ ਜਦੋਂ ਕਿ ਨਿਫਟੀ 39.55 ਅੰਕ ਡਿੱਗ ਕੇ 15,692.55 'ਤੇ ਬੰਦ ਹੋਇਆ।
ਹਿੰਦੁਸਤਾਨ ਯੂਨੀਲੀਵਰ, ਰਿਲਾਇੰਸ ਇੰਡਸਟਰੀਜ਼, ਭਾਰਤੀ ਏਅਰਟੈੱਲ, ਐੱਚ.ਡੀ.ਐੱਫ.ਸੀ. ਅਤੇ ਨੇਸਲੇ ਸੈਂਸੈਕਸ 'ਤੇ ਵੱਡੇ ਗਿਰਾਵਟ 'ਚ ਰਹੇ। ਦੂਜੇ ਪਾਸੇ ਬਜਾਜ ਫਿਨਸਰਵ, ਐੱਮਐਂਡਐੱਮ, ਟਾਟਾ ਸਟੀਲ ਅਤੇ ਬਜਾਜ ਫਾਈਨਾਂਸ ਲਾਭ 'ਚ ਕਾਰੋਬਾਰ ਕਰ ਰਹੇ ਸਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 153.13 ਅੰਕ ਭਾਵ 0.29 ਫੀਸਦੀ ਦੀ ਗਿਰਾਵਟ ਨਾਲ 52,693.57 ਅੰਕਾਂ 'ਤੇ ਬੰਦ ਹੋਇਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 42.30 ਅੰਕ ਭਾਵ 0.27 ਫੀਸਦੀ ਦੀ ਗਿਰਾਵਟ ਨਾਲ 15,732.10 'ਤੇ ਬੰਦ ਹੋਇਆ।