ਮੁੰਬਈ:ਘਰੇਲੂ ਸ਼ੇਅਰ ਬਾਜ਼ਾਰਾਂ 'ਚ ਵੀਰਵਾਰ ਨੂੰ ਤੇਜ਼ੀ ਰਹੀ ਅਤੇ ਬੀਐੱਸਈ ਸੈਂਸੈਕਸ 'ਚ 165 ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ। ਵਪਾਰ ਦੌਰਾਨ, ਦੋਵੇਂ ਬੈਂਚਮਾਰਕ ਸੂਚਕਾਂਕ ਨੇ ਰਿਕਾਰਡ ਵਾਧਾ ਦਰਜ ਕੀਤਾ ਅਤੇ ਇੱਕ ਪੜਾਅ 'ਤੇ ਸੈਂਸੈਕਸ ਪਹਿਲੀ ਵਾਰ 66,000 ਦੇ ਅੰਕੜੇ ਨੂੰ ਪਾਰ ਕਰ ਗਿਆ। ਅਮਰੀਕਾ 'ਚ ਪ੍ਰਚੂਨ ਮਹਿੰਗਾਈ ਦਰ 'ਚ ਨਰਮੀ ਦੇ ਨਾਲ ਗਲੋਬਲ ਬਾਜ਼ਾਰਾਂ 'ਤੇ ਘਰੇਲੂ ਬਾਜ਼ਾਰ ਮਜ਼ਬੂਤ ਹੋਇਆ ਹੈ।
ਸੈਂਸੈਕਸ ਦੀ ਸਥਿਤੀ: 30 ਸ਼ੇਅਰਾਂ ਦੇ ਅਧਾਰ 'ਤੇ, ਬੀਐਸਈ ਸੈਂਸੈਕਸ 164.99 ਅੰਕ ਜਾਂ 0.25 ਪ੍ਰਤੀਸ਼ਤ ਦੇ ਵਾਧੇ ਨਾਲ 65,558.89 ਅੰਕਾਂ 'ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਇੱਕ ਸਮੇਂ, ਸੈਂਸੈਕਸ 670.31 ਅੰਕ ਜਾਂ 1.02 ਪ੍ਰਤੀਸ਼ਤ ਵੱਧ ਕੇ 66,064.21 ਦੇ ਆਪਣੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 29.45 ਅੰਕ ਭਾਵ 0.15 ਫੀਸਦੀ ਦੇ ਵਾਧੇ ਨਾਲ 19,413.75 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 182.7 ਅੰਕਾਂ ਦੇ ਵਾਧੇ ਨਾਲ ਰਿਕਾਰਡ 19,567 ਅੰਕਾਂ 'ਤੇ ਚਲਾ ਗਿਆ ਸੀ।
- Share Market News: ਉੱਚੇ ਪੱਧਰ 'ਤੇ ਪਹੁੰਚੇ ਸੈਂਸੈਕਸ ਤੇ ਨਿਫਟੀ, ਅਮਰੀਕੀ ਡਾਲਰ ਦੇ ਮੁਕਾਬਲੇ ਵਧਿਆ ਰੁਪਿਆ
- ਟਮਾਟਰ ਸਸਤੇ ਕਰਨ ਦੀ ਕੋਸ਼ਿਸ਼ 'ਚ ਕੇਂਦਰ: ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਤੋਂ ਖਰੀਦੇਗਾ; ਦੂਜੇ ਰਾਜਾਂ 'ਚ ਘੱਟ ਕੀਮਤ 'ਤੇ ਵੇਚਿਆ ਜਾਵੇਗਾ
- Gold Silver Rupees Rate : ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਜਾਣੋ ਸੋਨੇ, ਚਾਂਦੀ ਤੇ ਰੁਪਏ ਦੀ ਸਥਿਤੀ