ਹੈਦਰਾਬਾਦ ਡੈਸਕ: ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਮੰਦੀ ਦਾ ਡਰ (Global Recession Fears) ਇਕ ਵਾਰ ਮੁੜ ਦਿਖ ਰਿਹਾ ਹੈ। ਇਸ ਦੇ ਅਸਰ ਨਾਲ ਘਰੇਲੂ ਬਾਜ਼ਾਰ ਵੀ ਪ੍ਰਭਾਵਿਤ ਹੋ ਸਕਦੇ ਹਨ। ਦੂਜੀਆਂ ਕੰਪਨੀਆਂ ਦੇ ਤਿਮਾਹੀ ਨਤੀਜੇ ਪੌਜ਼ੀਟਿਵ ਨਾ ਹੋਣ ਕਾਰਨ ਨਿਵੇਸ਼ਕ ਨਿਰਾਸ਼ ਹੋ ਰਹੇ ਹਨ। ਇਨ੍ਹਾਂ ਕਾਰਨਾਂ ਕਰਕੇ ਬੀਐਸਈ (BSE) ਅਤੇ ਨਿਫਟੀ (Nifty) ਨੇ ਸੋਮਵਾਰ ਨੂੰ ਇਸ ਦੀ (Share Market Update) ਸ਼ੁਰੂਆਤ ਦਬਾਅ ਹੇਠ ਹੋਈ ਹੈ। ਸ਼ੁਰੂਆਤੀ ਕਾਰੋਬਾਰ ਵਿੱਚ ਦੋਨੋਂ ਹੀ ਬਾਜ਼ਾਰ ਪ੍ਰਮੁਖ ਸੂਚਕਾਂਕ ਗਿਰਾਵਟ ਵਿੱਚ ਚਲੇ ਗਏ।
ਪ੍ਰੀ-ਓਪਨ ਸੈਸ਼ਨ ਵਿੱਚ ਮਾਮੂਲੀ ਤੇਜ਼ੀ ਮਿਲੀ: ਘਰੇਲੂ ਬਾਜ਼ਾਰ ਪ੍ਰੀ-ਓਪਨ ਸੈਸ਼ਨ (Pre Open Session) ਦੌਰਾਨ ਮਾਮੂਲੀ ਤੇਜ਼ੀ ਆਈ ਸੀ। ਸੈਂਸੈਕਸ ਮਹਿਜ਼ 30 ਅੰਕਾਂ ਦੀ ਬੜ੍ਹਤ ਨਾਲ 58, 415 ਅੰਕਾਂ ਕੋਲ ਕਾਰੋਬਾਰ ਕਰ ਰਿਹਾ ਸੀ। NSE (Nifty) ਦਾ ਫਿਊਚਰ ਕਾਟ੍ਰੈਕਟ ਸਵੇਰੇ 9 ਵਜੇ ਕਰੀਬ 61.5 ਅੰਕ ਯਾਨੀ 0.35 ਫ਼ੀਸਦੀ ਦੀ ਗਿਰਾਵਟ ਨਾਲ 17,362 ਅੰਕਾਂ ਉੱਤੇ ਕਾਰੋਬਾਰ ਕਰ ਰਿਹਾ ਸੀ।
ਇਸ ਨਾਲ ਸੰਕੇਤ ਮਿਲ ਰਹੇ ਸੀ ਕਿ ਘਰੇਲੂ ਬਾਜ਼ਾਰ ਅੱਜ ਸਥਿਰ ਜਾਂ ਗਿਰਾਵਟ ਨਾਲ ਸ਼ੁਰੂਆਤ ਕਰ ਸਕਦਾ ਹੈ। ਸਵੇਰੇ 9:20 ਵਜੇ ਸੈਂਸੈਕਸ ਕਰੀਬ 60 ਅੰਕ ਡਿਗ ਕੇ 58,330 ਅੰਕ ਹੇਠਾਂ ਕਾਰੋਬਾਰ ਕਰ ਰਿਹਾ ਸੀ। ਨਿਫਟੀ ਕਰੀਬ 20 ਅੰਕਾਂ ਦੀ ਗਿਰਾਵਟ ਨਾਲ 17, 380 ਅੰਕ ਹੇਠਾਂ ਆ ਚੁੱਕਾ ਹੈ।