ਮੁੰਬਈ: ਏਸ਼ੀਆਈ ਬਜ਼ਾਰਾਂ ਤੋਂ ਰਲੇ ਮਿਲੇ ਸੰਕੇਤਾਂ ਵਿਚਾਲੇ ਸੋਮਵਾਰ ਨੂੰ ਸਵੇਰ ਦੇ ਸੈਸ਼ਨ ਦੇ ਇਕੁਵਟੀ ਬਾਜ਼ਾਰ ਵਿੱਚ ਉਤਾਰ ਚੜਾਅ ਵੇਖਿਆ ਗਿਆ ਹੈ, ਜਿਸ ਵਿੱਚ ਬੈਂਚਮਾਰਕ ਸੂਚਕਾਂਕ ਸੈਂਸੇਕਸ ਅਤੇ ਨਿਫਟੀ ਵਿੱਚ ਮਾਮੂਲੀ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਹਫ਼ਤੇ ਦੀ ਸ਼ੁਰੂਆਤ ਅਸਥਿਰ ਨੋਟ ਉੱਤੇ ਹੋਈ ਹੈ। BSE ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 196.61 ਅੰਕ ਭਾਵ 0.32 ਫੀਸਦੀ ਡਿੱਗ ਕੇ 60, 486.09 ਉੱਤੇ, ਜਦਕਿ NSE ਨਿਫਟੀ 38.50 ਅੰਕ ਭਾਵ ਯਾਨੀ 0.22 ਫੀਸਦੀ ਡਿੱਗ ਕੇ 17, 818 ਉੱਤੇ ਖੁੱਲ੍ਹਿਆ।
Share Market Update : ਸੈਂਸੈਕਸ 'ਚ 196 ਅੰਕਾਂ ਦੀ ਗਿਰਾਵਟ, ਨਿਫਟੀ ਵੀ ਆਇਆ ਹੇਠਾਂ - ਏਸ਼ੀਆਈ ਬਜ਼ਾਰਾਂ
ਸ਼ੇਅਰ ਬਾਜ਼ਾਰ ਦੇ ਸੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 196 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ, ਨਿਫਟੀ ਵੀ 1.80 ਅੰਕਾਂ ਉੱਤੇ ਹੇਠਾਂ ਆ ਗਿਆ ਹੈ।
ਸਵੇਰ ਦੇ ਸੈਸ਼ਨ ਵਿੱਚ ਸੈਂਸੈਕਸ ਵਿੱਚ 18 ਸ਼ੇਅਰ ਨੈਗੇਟਿਵ ਖੇਤਰ ਵਿੱਚ ਸਨ, ਜਿਨ੍ਹਾਂ ਵਿੱਚ ਇੰਫੋਸਿਸ, ਟਾਟਾ ਕੰਸਲਟੇਂਸੀ ਸਰਵਸਿਜ਼ ਅਤੇ ਵਿਪ੍ਰੋ ਮੋਹਰੀ ਹਨ। ਜਿਓਜੀ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਨੇ ਕਿਹਾ ਕਿ ਬਾਜ਼ਾਰ ਵਿੱਚ ਕੋਈ ਸਪੱਸ਼ਟ ਦਿਸ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਥੇ ਨਕਾਰਾਤਮਕ ਅਤੇ ਸਕਾਰਾਤਮਕ ਦੋਵੇਂ ਤਰ੍ਹਾਂ ਦੇ ਸੰਕੇਤ ਹਨ। ਡਾਲਰ ਸੂਚਕਾਂਕ ਵਿੱਚ 103.7 ਤੱਕ ਦਾ ਵਾਧਾ ਅਤੇ ਬਾਂਡ ਯੀਲਡ ਦਾ ਸਖ਼ਤ ਹੋਣਾ ਉਭਰ ਰਹੇ ਬਾਜ਼ਾਰ ਇਕਵਿਟੀ ਲਈ ਪ੍ਰਤੀਕੂਲ ਹੈ। ਵੱਧਦੀ ਯੀਲਡ ਦਰਸਾਉਂਦੀ ਹੈ ਕਿ ਦਰਾਂ ਲੰਬੇ ਸਮੇਂ ਲਈ ਸਥਿਰ ਰਹਿਣਗੀਆਂ। ਨਾਲ ਹੀ, ਬ੍ਰੈਂਟ ਕਰੂਡ ਦਾ ਉਛਾਲ ਲਗਭਗ USD 86 ਦੇ ਆਸਪਾਸ ਹੈ ਜੋ ਕਿ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ।
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (FPI) 10 ਫਰਵਰੀ ਨੂੰ ਸ਼ੁੱਧ ਖਰੀਰਦਾਰ ਰਹੇ, ਜਿਨ੍ਹਾਂ ਨੇ 1,458.02 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਐਫਪੀਆਈ ਵੱਲੋਂ ਬਿਕਵਾਲੀ ਵਿੱਚ ਉਲਟਫੇਰ ਘਰੇਲੂ ਬਾਜ਼ਾਰ ਲਈ ਪਾਜ਼ੀਟਿਵ ਹੈ। ਜਾਪਾਨ ਅਤੇ ਹਾਂਗਕਾਂਗ ਸਣੇ ਜ਼ਿਆਦਾਤਰ ਏਸ਼ੀਆਈ ਬਾਜ਼ਾਰ ਲਾਲ ਰੰਗ ਵਿੱਚ ਸੀ, ਜਦਕਿ ਚੀਨ ਸਕਾਰਾਤਮਕ ਖੇਤਰ ਵਿੱਚ ਸੀ। ਸ਼ੁਕਰਵਾਰ ਨੂੰ ਅਮਰੀਕੀ ਬਾਜ਼ਾਰ ਰਲੇ ਮਿਲੇ ਰੁਖ਼ ਨਾਲ ਬੰਦ ਹੋਏ, ਜਦਕਿ ਯੂਰਪੀ ਬਾਜ਼ਾਰ ਘਾਟੇ ਨਾਲ ਬੰਦ ਹੋਏ।
ਇਹ ਵੀ ਪੜ੍ਹੋ:Adani Enterprises falls 10%: MSCI ਨੇ ਦਿੱਤਾ ਅਡਾਨੀ ਗਰੁੱਪ ਨੂੰ ਝਟਕਾ, ਸ਼ੇਅਰ 10% ਡਿੱਗਣ ਤੋਂ ਬਾਅਦ ਟਾਪ 20 'ਚੋਂ ਹੋਏ ਬਾਹਰ