ਮੁੰਬਈ: ਵਿਦੇਸ਼ੀ ਫੰਡਾਂ ਦੇ ਪ੍ਰਵਾਹ ਅਤੇ ਰਿਲਾਇੰਸ ਇੰਡਸਟਰੀਜ਼ 'ਚ ਖਰੀਦਦਾਰੀ ਕਾਰਨ ਸ਼ੇਅਰ ਬਾਜ਼ਾਰ ਵੀਰਵਾਰ ਨੂੰ ਸਕਾਰਾਤਮਕ ਨੋਟ 'ਤੇ ਖੁੱਲ੍ਹਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ ਵਧਿਆ ਅਤੇ ਨਿਫਟੀ ਵੀ ਵਾਧੇ ਨਾਲ ਕਾਰੋਬਾਰ ਕਰ ਰਿਹਾ ਸੀ।
ਲਾਭ ਅਤੇ ਨੁਕਸਾਨ: ਲਾਰਸਨ ਐਂਡ ਟੂਬਰੋ, ਬਜਾਜ ਫਾਈਨਾਂਸ, ਟਾਈਟਨ, ਟਾਟਾ ਸਟੀਲ, ਬਜਾਜ ਫਿਨਸਰਵ, ਸਟੇਟ ਬੈਂਕ ਆਫ ਇੰਡੀਆ, ਟਾਟਾ ਕੰਸਲਟੈਂਸੀ ਸਰਵਿਸਿਜ਼, ਐੱਨ.ਟੀ.ਪੀ.ਸੀ ਅਤੇ ਰਿਲਾਇੰਸ ਇੰਡਸਟਰੀਜ਼ ਸੈਂਸੈਕਸ 'ਚ ਲਾਭਕਾਰੀ ਸਨ। ਜਦਕਿ ਪਾਵਰਗਰਿਡ, ਐਚਸੀਐਲ ਟੈਕਨਾਲੋਜੀ, ਟੈਕ ਮਹਿੰਦਰਾ, ਆਈਟੀਸੀ, ਮਾਰੂਤੀ ਅਤੇ ਆਈਸੀਆਈਸੀਆਈ ਬੈਂਕ ਘਾਟੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੇਂਗ ਲਾਭ 'ਚ ਰਿਹਾ, ਜਦਕਿ ਦੱਖਣੀ ਕੋਰੀਆ ਦਾ ਕੋਸਪੀ ਘਾਟੇ 'ਚ ਕਾਰੋਬਾਰ ਕਰ ਰਿਹਾ ਸੀ।
ਡਾਲਰ ਦੇ ਮੁਕਾਬਲੇ ਰੁਪਿਆ: ਗਲੋਬਲ ਬਾਜ਼ਾਰਾਂ 'ਚ ਅਮਰੀਕੀ ਮੁਦਰਾ 'ਚ ਕਮਜ਼ੋਰੀ ਦੇ ਰੁਖ ਵਿਚਕਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 15 ਪੈਸੇ ਮਜ਼ਬੂਤ ਹੋ ਕੇ 81.65 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਫੋਰੈਕਸ ਡੀਲਰਾਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦਾ ਪ੍ਰਵਾਹ ਅਤੇ ਕੱਚੇ ਤੇਲ ਦੀਆਂ ਕੀਮਤਾਂ 75 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਡਿੱਗਣ ਨਾਲ ਸਥਾਨਕ ਮੁਦਰਾ ਨੂੰ ਸਮਰਥਨ ਮਿਲਿਆ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 81.68 ਪ੍ਰਤੀ ਡਾਲਰ 'ਤੇ ਮਜ਼ਬੂਤ ਖੁੱਲ੍ਹਣ ਤੋਂ ਬਾਅਦ ਰੁਪਿਆ 81.65 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਇਹ ਪਿਛਲੇ ਬੰਦ ਪੱਧਰ ਦੇ ਮੁਕਾਬਲੇ 15 ਪੈਸੇ ਦਾ ਵਾਧਾ ਹੈ। ਬੁੱਧਵਾਰ ਨੂੰ ਰੁਪਿਆ 81.80 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ, ਡਾਲਰ ਸੂਚਕਾਂਕ, ਜੋ ਛੇ ਮੁਦਰਾਵਾਂ ਦੀ ਟੋਕਰੀ ਦੇ ਮੁਕਾਬਲੇ ਅਮਰੀਕੀ ਮੁਦਰਾ ਨੂੰ ਮਾਪਦਾ ਹੈ, 0.24 ਫ਼ੀਸਦ ਦੀ ਗਿਰਾਵਟ ਨਾਲ 101.09 'ਤੇ ਆ ਗਿਆ।
ਇਹ ਵੀ ਪੜ੍ਹੋ:- US Fed Interest Rate: ਫੇਡ ਰਿਜ਼ਰਵ ਨੇ ਵਿਆਜ ਦਰਾਂ ਵਿੱਚ 0.25 ਫ਼ੀਸਦੀ ਦਾ ਕੀਤਾ ਵਾਧਾ, 16 ਸਾਲਾਂ ਦੇ ਸਿਖਰਲੇ ਪੱਧਰ 'ਤੇ ਵਿਆਜ ਦਰਾਂ