ਮੁੰਬਈ: ਏਸ਼ੀਆਈ ਬਾਜ਼ਾਰਾਂ 'ਚ ਮਿਲੇ-ਜੁਲੇ ਰੁਖ ਅਤੇ ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ ਕਾਰਨ ਮੁਦਰਾਸਫੀਤੀ ਦੀਆਂ ਚਿੰਤਾਵਾਂ ਵਿਚਾਲੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸ਼ੇਅਰ ਬਾਜ਼ਾਰਾਂ 'ਚ ਅਸਥਿਰਤਾ ਰਹੀ। ਇਸ ਦੌਰਾਨ ਬੀ.ਐੱਸ.ਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 53.63 ਅੰਕ ਭਾਵ 0.09 ਫੀਸਦੀ ਡਿੱਗ ਕੇ 58,937.89 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਗਿਰਾਵਟ ਨਾਲ 17,350.15 'ਤੇ ਕਾਰੋਬਾਰ ਕਰ ਰਿਹਾ ਸੀ।
ਲਾਭ ਅਤੇ ਨੁਕਸਾਨ:ਮਾਰੂਤੀ ਸੁਜ਼ੂਕੀ 2.50 ਪ੍ਰਤੀਸ਼ਤ ਦੇ ਵਾਧੇ ਨਾਲ ਸੈਂਸੈਕਸ ਵਿੱਚ ਸਭ ਤੋਂ ਵੱਧ ਲਾਭਕਾਰੀ ਸੀ। ਇਸ ਤੋਂ ਇਲਾਵਾ NTPC, M&M, ਭਾਰਤੀ ਏਅਰਟੈੱਲ, HCL ਟੈਕਨਾਲੋਜੀ, ਬਜਾਜ ਫਿਨਸਰਵ ਅਤੇ ਟਾਈਟਨ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਟੈੱਕ ਮਹਿੰਦਰਾ, ਹਿੰਦੁਸਤਾਨ ਯੂਨੀਲੀਵਰ, ਇਨਫੋਸਿਸ ਅਤੇ ਟੀਸੀਐਸ ਘਾਟੇ ਨਾਲ ਸਨ। ਸ਼ੁੱਕਰਵਾਰ ਨੂੰ ਵਿੱਤੀ ਸਾਲ 2022-23 ਦੇ ਆਖਰੀ ਦਿਨ ਬੀਐਸਈ ਦਾ ਤੀਹ ਸ਼ੇਅਰਾਂ ਵਾਲਾ ਸੈਂਸੈਕਸ 1,031.43 ਅੰਕ ਜਾਂ 1.78 ਫੀਸਦੀ ਵਧ ਕੇ 58,991.52 ਅੰਕਾਂ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 1.63 ਫੀਸਦੀ ਚੜ੍ਹ ਕੇ 17,359.75 'ਤੇ ਬੰਦ ਹੋਇਆ।
ਵਪਾਰੀਆਂ ਨੇ ਕਿਹਾ ਕਿ ਵਿੱਤੀ ਸਾਲ 2023-24 'ਚ ਕਾਰੋਬਾਰੀ ਪਹਿਲੇ ਦਿਨ ਦੇ ਨਿਵੇਸ਼ਕ ਵੱਖ-ਵੱਖ ਮੈਕਰੋ ਆਰਥਿਕ ਅੰਕੜਿਆਂ, ਉੱਚੀ ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਮੱਦੇਨਜ਼ਰ ਸਾਵਧਾਨ ਹਨ। ਏਸ਼ੀਆਈ ਬਾਜ਼ਾਰਾਂ 'ਚ ਸੋਮਵਾਰ ਨੂੰ ਠੀਕ-ਠਾਕ ਰੁਝਾਨ ਰਿਹਾ ਜਦਕਿ ਸ਼ੁੱਕਰਵਾਰ ਨੂੰ ਯੂਰਪ ਅਤੇ ਅਮਰੀਕਾ ਦੇ ਬਾਜ਼ਾਰ ਵਾਧੇ ਨਾਲ ਬੰਦ ਹੋਏ।