ਪੰਜਾਬ

punjab

ETV Bharat / business

SHARE MARKET UPDATE: ਸ਼ੁਰੂਆਤੀ Sensex ਅਤੇ Nifty ਵਿੱਚ ਆਈ ਤੇਜ਼ੀ

ਏਸ਼ੀਆਈ ਬਾਜ਼ਾਰਾਂ ਵਿੱਚ ਹਾਂਗਕਾਂਗ ਅਤੇ ਜਪਾਨ ਸਮੇਤ ਜ਼ਿਆਦਾਤਰ ਏਸ਼ੀਆਈ ਬਾਜ਼ਾਰ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਰੁਪਿਆ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਮਜ਼ਬੂਤ ਹੋਇਆ। ਸ਼ੇਅਰ ਮਾਰਕੀਟ ਅੱਪਡੇਟ.

ਸ਼ੁਰੂਆਤੀ Sensex  ਅਤੇ  Nifty  ਵਿੱਚ ਆਈ ਤੇਜ਼ੀ
ਸ਼ੁਰੂਆਤੀ Sensex ਅਤੇ Nifty ਵਿੱਚ ਆਈ ਤੇਜ਼ੀ

By

Published : Mar 6, 2023, 3:30 PM IST

ਮੁੰਬਈ: ਗਲੋਬਲ ਬਾਜ਼ਾਰਾਂ ਵਿੱਚ ਤੇਜ਼ੀ ਦੇ ਵਿਚਕਾਰ ਘਰੇਲੂ ਸ਼ੇਅਰ ਬਜ਼ਾਰ ਸੋਮਵਾਰ ਨੂੰ ਮਜ਼ਬੂਤੀ ਨਾਲ ਖੱੁਲ੍ਹਿਆ। ਇਸ ਦੌਰਾਨ ਸੈਸੈਂਕਸ 60,000 ਦਟ ਪੱਧਰ ਨੂੰ ਪਾਰ ਕਰ ਗਿਆ। ਉੱਥੇ ਹੀ ਨਿਫਟੀ ਵਿੱਚ ਵੀ ਮਜ਼ਬੂਤੀ ਆਈ। ਇਸ ਦੌਰਾਨ ਬੀਐਸਈ ਸੈਂਸੈਕਸ 554.06 ਅੰਕ ਜਾਂ 0.91 ਪ੍ਰਤੀਸ਼ਤ ਵਧ ਕੇ 60,363.03 ਅੰਕਾਂ 'ਤੇ ਪਹੁੰਚ ਗਿਆ। ਐੱਨ.ਐੱਸ.ਈ. ਨਿਫਟੀ 143.35 ਅੰਕ ਜਾਂ 0.81 ਪ੍ਰਤੀਸ਼ਤ ਵੱਧ ਕੇ 17,737.70 ਅੰਕ ਪਾਰ ਗਿਆ ਸੀ। ਸ਼ੇਅਰ ਮਾਰਕਿਟ ਅਪਡੇਟ: ਤੀਹ ਸ਼ੇਅਰਾਂ 'ਤੇ ਆਧਾਰਿਤ ਸੈਂਸੈਕਸ ਦੇ 28 ਸ਼ੇਅਰ ਲਾਭ ਵਿੱਚ ਕਾਰੋਬਾਰ ਕਰ ਰਹੇ ਸਨ ਅਤੇ ਬਾਕੀ ਦੋ ਸ਼ੇਅਰ ਮਾਮੂਲੀ ਨੁਕਸਾਨ ਵਿੱਚ ਸਨ। ਐਚਸੀਐਲ ਟੈਕਨਾਲੋਜੀ, ਟੀਸੀਐਸ ਅਤੇ ਰਿਲਾਇੰਸ (ਐਚਸੀਐਲ ਟੈਕਨੋਲੋਜੀਜ਼, ਟੀਸੀਐਸ ਅਤੇ ਰਿਲਾਇੰਸ) ਪ੍ਰਮੁੱਖ ਲਾਭ ਪ੍ਰਾਪਤ ਕਰਨ ਵਾਲੇ ਸ਼ੇਅਰਾਂ ਵਿੱਚ ਹਨ। ਹਾਂਗਕਾਂਗ ਅਤੇ ਜਪਾਨ ਸਮੇਤ ਜਿਆਦਾਤਰ ਏਸ਼ੀਆਈ ਬਾਜ਼ਾਰ ਸੋਮਵਾਰ ਨੂੰ ਲਾਭ ਵਿੱਚ ਰਹੇ। ਮੁਦਰਾ ਸਫੀਤੀ ਨੂੰ ਲੈ ਕੇ ਹਾਲਾਤ ਵਿੱਚ ਸੁਧਾਰ ਦੀ ਉਮੀਦ ਵਿੱਚ ਯੂਰਪੀ ਅਤੇ ਅਮਰੀਕੀ ਬਾਜ਼ਾਰ ਸ਼ੁੱਕਰਵਾਰ ਨੂੰ ਮਜ਼ਬੂਤ ਵਾਧੇ ਨਾਲ ਬੰਦ ਹੋਏ।

ਰੁਪਿਆ ਮਜ਼ਬੂਤ:ਵਿਸ਼ਵ ਪੱਧਰ ਬਾਜ਼ਰਾਂ ਵਿੱਚ ਸਕਾਰਾਤਮਕ ਰੁਖ ਅਤੇ ਵਿਦੇਸ਼ੀ ਕੋਸ਼ਾਂ ਦੀ ਤਾਜਾ ਲਿਵਾਲੀ ਦੇ ਚਲਦੇ ਸ਼ੁੱਕਰਵਾਰ ਨੂੰ ਬੀਐਸਈ ਸੈਂਸੈਕਸ ਕਰੀਬ 900 ਅੰਕ ਵੱਧ ਗਿਆ। ਜਦੋਂ ਐਨਐਸਈ ਨਿਫਟੀ ਵਿੱਚ 272 ਅੰਕਾਂ ਤੋਂ ਜ਼ਿਆਦਾ ਦਾ ਉਛਾਲ ਆਇਆ ਸੀ। ਸ਼ੇਅਰ ਬਾਜ਼ਾਰ ਦੇ ਆਂਕੜਿਆਂ ਦੇ ਮੁਤਾਬਿਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ਼ਪੀਆਈ) ਨੇ ਸ਼ੁੱਕਰਵਾਰ ਨੂੰ ਸ਼ੁੱਧ ਰੂਪ ਤੋਂ 246.24 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਉਹੀਂ ਰੁਪਈਆ ਸ਼ੁਰੂਆਤੀ (ਇੰਟਰਬੈਂਕ ਵਿਦੇਸ਼ੀ ਮੁਦਰਾ) ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ 11 ਪੈਸੇ ਦੇ ਉਛਾਲ ਨਾਲ 81.8 ਉੱਤੇ ਆਇਆ। ਸ਼ੁੱਕਰਵਾਰ ਨੂੰ ਅਮਰੀਕਾ ਦਾ ਮੁਕਾਬਲੇ ਰੁਪਿਆ 81.97 'ਤੇ ਬੰਦ ਹੋਇਆ ਸੀ।

ਕਾਬਲੇਜ਼ਿਕਰ ਹੈ ਕਿ ਪਿਛਲੇ ਕੱੁਝ ਦਿਨਾਂ ਤੋਂ ਸ਼ੇਅਰ ਮਾਰਕਿਟ ਵਿੱਚ ਲਗਾਤਾਰ ਗਿਰਾਵਟ ਆ ਰਹੀ ਸੀ। ਜਦੋਂ ਤੋਂ ਆਡਾਨੀ ਦੇ ਸ਼ੇਅਰ 'ਚ ਗਿਰਾਵਟ ਆਉਣੀ ਸ਼ੁਰੂ ਹੋਈ, ਉਦੋਂ ਤੋਂ ਲਗਾਤਾਰ ਸ਼ੇਅਰ ਮਾਰਕਿਟ ਉੱਤੇ ਉਸ ਦਾ ਬਹੁਤ ਅਸਰ ਹੋਇਆ। ਨਿਵੇਸ਼ਕਾਂ ਵੱਲੋਂ ਆਡਾਨੀ ਗੁਰੱਪਾਂ ਵਿੱਚੋਂ ਆਪਣੇ ਪੈਸੇ ਵਾਪਸ ਲਏ ਗਏ ਸਨ। ਹੁਣ ਵੇਖਣਾ ਹੋਵੇਗਾ ਕਿ ਆਖਰ ਕਦੋਂ ਸ਼ੇਅਰ ਮਾਰਕਿਟ ਸਥਿਰ ਰਹਿੰਦੀ ਹੈ। ਨਿਵੇਸ਼ਕਾਂ ਦੇ ਮਨਾਂ 'ਚ ਬਹੁਤ ਸਵਾਲ ਆਏ ਹਨ। ਇੱਕ ਪਾਸੇ ਹਿੰਡਨਬਰਗ ਦੀ ਰਿਪੋਰਟ ਅਤੇ ਦੂਜੇ ਪਾਸੇ ਆਡਾਨੀ ਗਰੁੱਪ ਦੀ ਸਫ਼ਾਈ ਹੈ। ਅੱਜ ਕਾਫ਼ੀ ਦਿਨ੍ਹਾਂ ਬਾਅਦ ਸ਼ੇਅਰ ਮਾਰਕਿਟ 'ਚ ਵਾਧਿਆ ਦੇਖਿਆ ਗਿਆ ਹੈ ਭਾਵੇਂ ਕਿ ਇਹ ਵਾਧਾ ਬਹੁਤ ਜਿਆਦਾ ਨਹੀਂ ਹੈ ਪਰ ਫ਼ਿਰ ਵੀ ਕੁੱਝ ਸ਼ੇਅਰਾਂ ਵਿੱਚ ਕਾਫ਼ੀ ਉਛਾਲ ਆਇਆ ਹੈ ਜਦਕਿ ਦੂਜੇ ਪਾਸੇ ਕੁੱਝ ਸ਼ੇਅਰ ਆਜਿਹੇ ਵੀ ਹਨ ਜਿਨ੍ਹਾਂ ਵਿੱਚ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਕੁੱਝ ਅਜਿਹੇ ਵੀ ਸ਼ੇਅਰ ਹਨ ਜੋ ਲਗਾਤਾਰ ਘਾਟੇ ਵਿੱਚ ਜਾ ਰਹੇ ਹਨ।

ਇਹ ਵੀ ਪੜ੍ਹੋ:UPI Payments Alert : UPI ਭੁਗਤਾਨ ਕਰ ਰਹੇ ਹੋ, ਤਾਂ ਰਹੋ ਸਾਵਧਾਨ, ਨਹੀਂ ਤਾਂ ਬੈਂਕ ਖਾਤਾ ਹੋ ਜਾਵੇਗਾ ਖਾਲੀ

ABOUT THE AUTHOR

...view details