ਮੁੰਬਈ: ਗਲੋਬਲ ਬਾਜ਼ਾਰਾਂ ਦੇ ਕਮਜ਼ੋਰ ਰੁਖ ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਕਾਰਨ ਵੀਰਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਖੁੱਲ੍ਹੇ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 187.11 ਅੰਕ ਡਿੱਗ ਕੇ 65,693.41 'ਤੇ ਖੁੱਲ੍ਹਿਆ। NSE ਨਿਫਟੀ 55.35 ਅੰਕਾਂ ਦੇ ਨੁਕਸਾਨ ਨਾਲ 19,555.70 'ਤੇ ਕਾਰੋਬਾਰ ਕਰ ਰਿਹਾ ਸੀ। (sensex)
ਲਾਭ ਅਤੇ ਨੁਕਸਾਨ ਵਾਲੇ ਸਟਾਕ:ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਾਈਨਾਂਸ, ਨੇਸਲੇ, ਅਲਟਰਾਟੈਕ ਸੀਮੈਂਟ, ਜੇਐਸਡਬਲਯੂ ਸਟੀਲ, ਹਿੰਦੁਸਤਾਨ ਯੂਨੀਲੀਵਰ, ਇੰਫੋਸਿਸ ਅਤੇ ਪਾਵਰ ਗਰਿੱਡ ਸੈਂਸੈਕਸ 'ਤੇ ਘਾਟੇ 'ਚ ਰਹੇ। ਜਦੋਂ ਕਿ ਮਾਰੂਤੀ, ਸਟੇਟ ਬੈਂਕ ਆਫ ਇੰਡੀਆ, ਲਾਰਸਨ ਐਂਡ ਟੂਬਰੋ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਮੁਨਾਫੇ ਵਿੱਚ ਸਨ। ਹੋਰ ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਹੈਂਗਸੇਂਗ ਅਤੇ ਦੱਖਣੀ ਕੋਰੀਆ ਦਾ ਕੋਸਪੀ ਘਾਟੇ 'ਚ ਰਿਹਾ। ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਨਕਾਰਾਤਮਕ ਰੁਖ ਨਾਲ ਬੰਦ ਹੋਏ। (Bajaj Finance)