ਮੁੰਬਈ: ਘਰੇਲੂ ਸ਼ੇਅਰ ਬਾਜ਼ਾਰਾਂ 'ਚ ਬੁਧਵਾਰ ਨੂੰ ਪੰਜ ਦਿਨਾਂ ਦੀ ਗਿਰਾਵਟ ਬਾਅਦ ਸੰਭਲਿਆ ਹੈ। ਸ਼ੁਰੂਆਤੀ ਕਾਰੋਬਾਕ ਵਿੱਚ ਸੈਂਸੈਕਸ 418 ਵੱਧ ਕੇ 56,900 ਅੰਕ ਪਾਰ ਕਰ ਗਿਆ ਹੈ ਅਤੇ ਨਿਫਟੀ ਵੀ 130 ਅੰਕਾਂ ਦੇ ਵਾਧੇ ਨਾਲ 17,000 ਪਾਰ ਕਰਦਿਆਂ ਹਰੇ ਨਿਸ਼ਾਨ 'ਤੇ ਚੱਲ ਰਿਹਾ ਹੈ। ਹਾਲਾਂਕਿ ਨਿਫਟੀ ਬੈਂਕ ਲਾਲ ਨਿਸ਼ਾਨ 'ਤੇ ਚੱਲ ਰਿਹਾ ਹੈ ਇਸ ਵਿੱਚ 48 ਅੰਕਾਂ ਦੀ ਗਿਰਾਵਤ ਦੇਖੀ ਗਈ ਹੈ ਹੈ।
ਰਿਲਾਇੰਸ ਇੰਡਸਟਰੀਜ਼, ਮਾਰੂਤੀ, ਵਿਪਰੋ, ਟੀਸੀਐਸ, ਨੇਸਲੇ, ਐਮਐਂਡਐਮ ਅਤੇ ਇਨਫੋਸਿਸ ਸੈਂਸੈਕਸ ਵਿੱਚ ਲਾਭਕਾਰੀ ਸਨ। HDFC ਦੇ ਦੋਵੇਂ ਸ਼ੇਅਰ ਵੀ ਹਰੇ ਰੰਗ 'ਚ ਕਾਰੋਬਾਰ ਕਰ ਰਹੇ ਸਨ।