ਮੁੰਬਈ:ਘਰੇਲੂ ਸ਼ੇਅਰ ਬਾਜ਼ਾਰ ਵਿੱਚ ਸ਼ੁਕਰਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਤੇਜੀ ਰਹੀ ਹੈ ਅਤੇ ਦੋਨਾਂ ਦਾ ਪ੍ਰਮੁਖ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਬੜ੍ਹਤ ਦੇ ਨਾਲ ਖੁੱਲ੍ਹੇ। ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 619 ਅੰਕਾਂ ਤੋਂ ਵੱਧ ਚੜ੍ਹ ਕੇ 57,000 ਦੇ ਪੱਧਰ ਨੂੰ ਪਾਰ ਕਰ ਗਿਆ। ਤੀਹ ਕੰਪਨੀਆਂ ਦੀ ਭਾਗੀਦਰੀ ਵਾਲਾ ਸੂਚਕਾਂਕ ਬੀਐਸਈ ਸੈਂਸੈਕਸ 619.27 ਅੰਕਾਂ ਦੀ ਬੜ੍ਹਤ ਨਾਲ ਸ਼ੁਰੂਆਤੀ ਕਾਰੋਬਾਰ ਵਿੱਚ 57, 477.06 ਅੰਕਾਂ ਉੱਤੇ ਪਹੁੰਚ ਗਿਆ।
ਇਸੇ ਤਰ੍ਹਾਂ NSE ਸਟੈਂਡਰਡ ਇੰਡੈਕਸ ਨਿਫਟੀ ਵੀ 189.15 ਅੰਕਾਂ ਦੀ ਬੜ੍ਹਤ ਨਾਲ 17,118.75 ਅੰਕ ਉੱਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਵਿੱਚ ਸ਼ਾਮਲ ਕੰਪਨੀਆਂ ਚੋਂ ਟਾਟਾ ਸਟੀਲ, ਬਜਾਜ ਫਿਨਸਰਵ, ਏਸ਼ੀਅਨ ਪੇਂਟਸ, ਬਜਾਜ ਫਾਇਨੇਂਸ, ਮਹਿੰਦਰਾ ਐਂਡ ਮਹਿੰਦਰਾ, ਐਨਟੀਪੀਸੀ, ਮਾਰੂਤੀ ਸੁਜ਼ੁਕੀ, ਇੰਫੋਸਿਸ, ਪਾਵਰ ਗ੍ਰਿਡ ਅਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਮੁਨਾਫ਼ੇ ਵਿੱਚ ਰਹੇ। ਉੱਥੇ ਹੀ, ਡਾ. ਰੈੱਡੀਜ਼ ਅਤੇ ਸਨ ਫਾਰਮਾ ਦੇ ਸ਼ੇਅਰ ਨੁਕਸਾਨ ਵਿੱਚ ਕਾਰੋਬਾਰ ਕਰ ਰਹੇ ਹਨ।