ਮੁੰਬਈ:ਗਲੋਬਲ ਬਾਜ਼ਾਰਾਂ 'ਚ ਤੇਜ਼ੀ ਦੇ ਵਿਚਕਾਰ ਐਚਡੀਐਫਸੀ, ਐਚਡੀਐਫਸੀ ਬੈਂਕ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰਾਂ 'ਚ ਖਰੀਦਦਾਰੀ ਨਾਲ ਘਰੇਲੂ ਸ਼ੇਅਰ ਬਾਜ਼ਾਰਾਂ ਨੇ ਵੀਰਵਾਰ ਨੂੰ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਗਿਰਾਵਟ ਦੇ ਰੁਝਾਨ ਨੂੰ ਖਤਮ ਕੀਤਾ ਅਤੇ ਸੈਂਸੈਕਸ 500 ਤੋਂ ਜ਼ਿਆਦਾ ਅੰਕਾਂ ਤੱਕ ਚੜ੍ਹ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 503.27 ਅੰਕ ਜਾਂ 0.94 ਫੀਸਦੀ ਵਧ ਕੇ 54,252.53 ਅੰਕ 'ਤੇ ਪਹੁੰਚ ਗਿਆ। ਦਿਨ ਦੇ ਕਾਰੋਬਾਰ ਦੌਰਾਨ ਇਹ ਇਕ ਸਮੇਂ 596.96 ਅੰਕ ਚੜ੍ਹ ਕੇ 54,346.22 'ਤੇ ਪਹੁੰਚ ਗਿਆ ਸੀ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 144.35 ਅੰਕ ਭਾਵ 0.90 ਫੀਸਦੀ ਦੇ ਵਾਧੇ ਨਾਲ 16,170.15 'ਤੇ ਬੰਦ ਹੋਇਆ। ਸੈਂਸੈਕਸ ਕੰਪਨੀਆਂ 'ਚ ਟਾਟਾ ਸਟੀਲ, ਸਟੇਟ ਬੈਂਕ ਆਫ ਇੰਡੀਆ, ਐਚਡੀਐਫਸੀ ਬੈਂਕ, ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਐਚਡੀਐਫਸੀ, ਨੇਸਲੇ, ਵਿਪਰੋ, ਟੀਸੀਐਸ ਅਤੇ ਟੇਕ ਮਹਿੰਦਰਾ ਸ਼ਾਮਲ ਸਨ। ਦੂਜੇ ਪਾਸੇ ਸਨ ਫਾਰਮਾ, ਰਿਲਾਇੰਸ ਇੰਡਸਟਰੀਜ਼, ਹਿੰਦੁਸਤਾਨ ਯੂਨੀਲੀਵਰ, ਲਾਰਸਨ ਐਂਡ ਟੂਬਰੋ ਅਤੇ ਡਾਕਟਰ ਰੈੱਡੀ ਦੇ ਸ਼ੇਅਰ ਘਾਟੇ 'ਚ ਰਹੇ। ਦੂਜੇ ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ ਵਾਧੇ ਨਾਲ ਬੰਦ ਹੋਇਆ, ਜਦਕਿ ਦੱਖਣੀ ਕੋਰੀਆ ਦਾ ਕੋਸਪੀ, ਹਾਂਗਕਾਂਗ ਦਾ ਹੈਂਗ ਸੇਂਗ ਅਤੇ ਜਾਪਾਨ ਦਾ ਨਿੱਕੇਈ 'ਚ ਗਿਰਾਵਟ ਦਰਜ ਕੀਤੀ ਗਈ।