ਮੁੰਬਈ:ਗਲੋਬਲ ਬਾਜ਼ਾਰਾਂ 'ਚ ਕਮਜ਼ੋਰ ਰੁਖ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦੇ ਵਿਚਾਲੇ ਮੰਗਲਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ (Stock markets opened with declines) ਖੁੱਲ੍ਹੇ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 444.53 ਅੰਕ ਡਿੱਗ ਕੇ 62,390.07 ਅੰਕਾਂ 'ਤੇ ਆ ਗਿਆ।
ਨੈਸ਼ਨਲ ਸਟਾਕ ਐਕਸਚੇਂਜ:ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ (Nifty of National Stock Exchange) ਵੀ ਸ਼ੁਰੂਆਤੀ ਕਾਰੋਬਾਰ 'ਚ 123.15 ਅੰਕ ਡਿੱਗ ਕੇ 18,577.90 'ਤੇ ਆ ਗਿਆ। ਐਚਸੀਐਲ ਟੈਕਨਾਲੋਜੀਜ਼, ਟਾਟਾ ਸਟੀਲ, ਇਨਫੋਸਿਸ, ਡਾ. ਰੈੱਡੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼, ਸਨ ਫਾਰਮਾ, ਨੇਸਲੇ ਅਤੇ ਭਾਰਤੀ ਏਅਰਟੈੱਲ ਸੈਂਸੈਕਸ ਪੈਕ (Bharti Airtel Sensex Pack) ਵਿੱਚ ਘਾਟੇ ਵਿੱਚ ਸਨ।