ਮੁੰਬਈ: ਕਮਜ਼ੋਰ ਗਲੋਬਲ ਰੁਝਾਨ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਵਿਕਰੀ ਕਾਰਨ ਪ੍ਰਮੁੱਖ ਸਟਾਕ ਇੰਡੈਕਸ ਸੈਂਸੈਕਸ ਮੰਗਲਵਾਰ ਨੂੰ 317 ਅੰਕਾਂ ਤੋਂ ਜ਼ਿਆਦਾ ਡਿੱਗ ਗਿਆ। ਇਸ ਤੋਂ ਪਹਿਲਾਂ ਬਾਜ਼ਾਰ ਨੇ ਲਗਾਤਾਰ ਤਿੰਨ ਦਿਨ ਵਾਧਾ ਦਿਖਾਇਆ ਸੀ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਸ਼ੇਅਰ ਬਾਜ਼ਾਰ 'ਤੇ ਵੀ ਦਬਾਅ ਵਧਿਆ ਹੈ।
ਇਸ ਦੌਰਾਨ ਬੀਐਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ 317.41 ਅੰਕ ਡਿੱਗ ਕੇ 52,843.87 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਐਨਐਸਈ ਨਿਫਟੀ 99.65 ਅੰਕ ਡਿੱਗ ਕੇ 15,732.40 'ਤੇ ਕਾਰੋਬਾਰ ਕਰ ਰਿਹਾ ਸੀ। ਏਸ਼ੀਅਨ ਪੇਂਟਸ, ਟਾਈਟਨ, ਬਜਾਜ ਫਿਨਸਰਵ, ਵਿਪਰੋ, ਟੇਕ ਮਹਿੰਦਰਾ, ਅਲਟਰਾਟੈੱਕ ਸੀਮੈਂਟ, ਐਚਡੀਐਫਸੀ ਅਤੇ ਬਜਾਜ ਫਾਈਨਾਂਸ ਸੈਂਸੈਕਸ 'ਚ ਵੱਡੀ ਗਿਰਾਵਟ 'ਚ ਰਹੇ।