ਮੁੰਬਈ:ਅਮਰੀਕੀ ਕੇਂਦਰੀ ਬੈਂਕ ਦੀ ਨੀਤੀਗਤ ਬੈਠਕ 'ਚ ਵਿਆਜ ਦਰਾਂ 'ਤੇ ਫੈਸਲੇ ਤੋਂ ਪਹਿਲਾਂ ਗਲੋਬਲ ਸ਼ੇਅਰ ਬਾਜ਼ਾਰਾਂ 'ਚ ਕਮਜ਼ੋਰ ਰੁਖ ਰਿਹਾ। ਜਿਸ ਦੇ ਕਾਰਨ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 227 ਅੰਕਾਂ ਤੋਂ ਜ਼ਿਆਦਾ ਡਿੱਗ ਗਿਆ। ਇਸ ਦੌਰਾਨ 30 ਸ਼ੇਅਰਾਂ 'ਤੇ ਆਧਾਰਿਤ ਬੀਐੱਸਈ ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 227.93 ਅੰਕ ਡਿੱਗ ਕੇ 59,491.81 'ਤੇ ਆ ਗਿਆ।
ਇਸ ਦੇ ਨਾਲ ਹੀ ਐਨਐਸਆਈ ਨਿਫਟੀ 55.05 ਅੰਕ ਡਿੱਗ ਕੇ 17,761.20 'ਤੇ ਬੰਦ ਹੋਇਆ। ਬਾਅਦ ਵਿਚ ਦੋਵੇਂ ਸੂਚਕਾਂਕ ਵਿਚ ਉਤਰਾਅ-ਚੜ੍ਹਾਅ ਆਇਆ। ਸੈਂਸੈਕਸ ਵਿੱਚ, ਇੰਡਸਇੰਡ ਬੈਂਕ, ਇਨਫੋਸਿਸ, ਐਚਡੀਐਫਸੀ, ਆਈਸੀਆਈਸੀਆਈ ਬੈਂਕ, ਟੀਸੀਐਸ ਅਤੇ ਕੋਟਕ ਮਹਿੰਦਰਾ ਬੈਂਕ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਦੇ ਨਾਲ, ਜਦਕਿ ਨੇਸਲੇ, ਹਿੰਦੁਸਤਾਨ ਯੂਨੀਲੀਵਰ, ਮਾਰੂਤੀ ਅਤੇ ਮਹਿੰਦਰਾ ਐਂਡ ਮਹਿੰਦਰਾ ਲਾਭ ਵਿੱਚ ਕਾਰੋਬਾਰ ਕਰ ਰਹੇ ਸਨ।
ਦੂਜੇ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰ ਘਾਟੇ 'ਚ ਕਾਰੋਬਾਰ ਕਰ ਰਹੇ ਸਨ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਵੀ ਘਾਟੇ ਨਾਲ ਬੰਦ ਹੋਏ। ਪਿਛਲੇ ਕਾਰੋਬਾਰੀ ਸੈਸ਼ਨ 'ਚ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਮੰਗਲਵਾਰ ਨੂੰ 578.51 ਅੰਕ ਜਾਂ 0.98 ਫੀਸਦੀ ਦੇ ਵਾਧੇ ਨਾਲ 59,719.74 ਅੰਕਾਂ 'ਤੇ ਬੰਦ ਹੋਇਆ ਸੀ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 194 ਅੰਕ ਭਾਵ 1.10 ਫੀਸਦੀ ਦੇ ਵਾਧੇ ਨਾਲ 17,816.25 'ਤੇ ਬੰਦ ਹੋਇਆ ਸੀ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 0.22 ਫੀਸਦੀ ਵਧ ਕੇ 90.82 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਸਟਾਕ ਮਾਰਕੀਟ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਮੰਗਲਵਾਰ ਨੂੰ 1,196.19 ਕਰੋੜ ਰੁਪਏ ਦੇ ਸ਼ੁੱਧ ਸ਼ੇਅਰ ਖਰੀਦੇ।
ਇਹ ਵੀ ਪੜੋ:Gold and silver update rates ਜਾਣੋ, ਸੋਨਾ ਅਤੇ ਚਾਂਦੀ ਦੇ ਰੇਟ