ਨਵੀਂ ਦਿੱਲੀ: ਸਤੰਬਰ ਮਹੀਨੇ ਦੀ ਸ਼ੁਰੂਆਤ ਕਈ ਨਵੇਂ ਬਦਲਾਵਾਂ ਨਾਲ ਹੋਣ ਜਾ ਰਹੀ ਹੈ। ਇਹ ਬਦਲਾਅ ਰਸੋਈ ਘਰ ਤੋਂ ਲੈ ਕੇ ਤੁਹਾਡੇ ਨਿਵੇਸ਼ ਤੱਕ ਨੂੰ ਪ੍ਰਭਾਵਿਤ ਕਰਣਗੇ। ਦੂਜੇ ਪਾਸੇ ਸੈਲਰੀ ਕਲਾਸ ਦੇ ਲੋਕਾਂ ਨੂੰ ਵੀ ਬਦਲਾਵਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੀ ਆਮਦਨ 'ਚ ਵਾਧਾ ਦੇਖਣ ਨੂੰ ਮਿਲੇਗਾ।
LPG ਗੈਸਾਂ ਸਿਲੰਡਰਾਂ ਦੀ ਕੀਮਤ 'ਚ ਬਦਲਾਅ:ਪਹਿਲੇ ਬਦਲਾਅ 'ਚ LPG ਗੈਸ ਸਿਲੰਡਰਾਂ ਦੀ ਕੀਮਤ ਸ਼ਾਮਲ ਹੈ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਕੰਪਨੀਆਂ ਕੀਮਤਾਂ 'ਚ ਬਦਲਾਅ ਕਰਦੀਆਂ ਹਨ। 1 ਸਤੰਬਰ ਨੂੰ LPG ਗੈਸ ਦੀਆਂ ਕੀਮਤਾਂ 'ਚ ਬਦਲਾਅ ਦੇਖਣ ਨੂੰ ਮਿਲੇਗਾ। ਦੂਜੇ ਪਾਸੇ ਕੇਂਦਰ ਸਰਕਾਰ ਨੇ ਘਰੇਲੂ ਗੈਸ ਦੀਆਂ ਕੀਮਤਾਂ 'ਚ 200 ਰੁਪਏ ਦੀ ਕਟੌਤੀ ਕੀਤੀ ਹੈ।
CNG-PNG ਗੈਸ ਦੀਆਂ ਕੀਮਤਾਂ 'ਚ ਬਦਲਾਅ: ਦੂਜਾ ਬਦਲਾਅ CNG-PNG ਗੈਸ ਦੀਆਂ ਕੀਮਤਾਂ 'ਚ ਹੈ। ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਇਨ੍ਹਾਂ ਦੀਆਂ ਕੀਮਤਾਂ ਨਵੀਆਂ ਤੈਅ ਕੀਤੀਆ ਜਾਣਗੀਆਂ। 1 ਸਤੰਬਰ 2023 ਤੋਂ ਇਨ੍ਹਾਂ ਦੀਆਂ ਕੀਮਤਾਂ ਵਿੱਚ ਅੰਤਰ ਦਿਖਾਈ ਦੇਵੇਗਾ।
IPO ਦਾ ਨਵਾਂ ਨਿਯਮ ਹੋਵੇਗਾ ਲਾਗੂ: ਤੀਜੇ ਬਦਲਾਅ ਦੀ ਗੱਲ ਕੀਤੀ ਜਾਵੇਂ, ਤਾਂ SEBI ਨੇ IPO ਬੰਦ ਹੋਣ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਕੰਪਨੀ ਦੇ ਸ਼ੇਅਰਾਂ ਦੇ ਲਿਸਟਿੰਗ ਦੇ ਸਮੇਂ ਨੂੰ ਬਦਲਿਆ ਹੈ। ਜਾਣਕਾਰੀ ਅਨੁਸਾਰ, SEBI ਨੇ ਸਮੇਂ ਨੂੰ ਘਟਾਉਦੇ ਹੋਏ ਤਿਨ ਦਿਨ ਕਰ ਦਿੱਤਾ ਹੈ। ਪਹਿਲਾ ਇਹ ਛੇ ਦਿਨ ਸੀ। SEBI ਨੇ ਇਸ ਨਾਲ ਜੁੜਿਆਂ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਕਿ 1 ਸਤੰਬਰ 2023 ਜਾਂ ਉਸ ਤੋਂ ਬਾਆਦ ਆਉਣ ਵਾਲੇ ਸਾਰੇ IPO ਲਈ ਨਵਾਂ ਨਿਯਮ ਲਾਗੂ ਹੋਵੇਗਾ। ਦੱਸ ਦਈਏ ਕਿ SEBI ਨੇ 28 ਜੂਨ ਨੂੰ ਇੱਕ ਬੈਠਕ 'ਚ ਇਹ ਫੈਸਲਾ ਲਿਆ ਸੀ।