ਮੁੰਬਈ: ਉੱਚੀ ਮਹਿੰਗਾਈ ਨੂੰ ਰੋਕਣ ਲਈ ਰੇਪੋ ਦਰ 'ਚ 0.50 ਫੀਸਦੀ ਦੇ ਹੋਰ ਵਾਧੇ ਦੀ ਸੰਭਾਵਨਾ ਦੇ ਵਿਚਕਾਰ ਭਾਰਤੀ ਰਿਜ਼ਰਵ ਬੈਂਕ (RBI) (ਆਰ.ਬੀ.ਆਈ.) ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਤਿੰਨ ਦਿਨਾਂ ਬੈਠਕ ਬੁੱਧਵਾਰ ਨੂੰ ਸ਼ੁਰੂ ਹੋਵੇਗੀ। ਅਮਰੀਕੀ ਕੇਂਦਰੀ ਬੈਂਕ ਫੇਡ ਰਿਜ਼ਰਵ (US central bank Fed Reserve) ਸਮੇਤ ਹੋਰ ਪ੍ਰਮੁੱਖ ਕੇਂਦਰੀ ਬੈਂਕਾਂ ਦੁਆਰਾ ਵਿਆਜ ਦਰਾਂ ਵਿੱਚ ਕੀਤੇ ਵਾਧੇ ਦੇ ਅਨੁਸਾਰ ਆਰਬੀਆਈ ਵੀ ਰੈਪੋ ਦਰ (repo rate) ਵਿੱਚ ਵਾਧਾ ਕਰ ਸਕਦਾ ਹੈ। MPC ਦੀਆਂ ਸਿਫਾਰਿਸ਼ਾਂ (Recommendations of the MPC) ਦੇ ਆਧਾਰ ਉੱਤੇ RBI ਨੇ ਜੂਨ ਅਤੇ ਅਗਸਤ ਵਿੱਚ ਰੈਪੋ ਰੇਟ ਵਿੱਚ 0.50 ਫੀਸਦੀ ਦਾ ਵਾਧਾ ਕੀਤਾ ਸੀ।
ਇਸ ਤੋਂ ਪਹਿਲਾਂ ਮਈ ਵਿੱਚ ਕੇਂਦਰੀ ਬੈਂਕ ਨੇ ਆਪਣੀ ਅਚਾਨਕ ਬੈਠਕ ਵਿੱਚ ਵਿਆਜ ਦਰ ਵਿੱਚ 0.40 ਫੀਸਦੀ ਦਾ ਵਾਧਾ ਕੀਤਾ ਸੀ। ਰਿਜ਼ਰਵ ਬੈਂਕ ਦੇ ਗਵਰਨਰ (Governor of the Reserve Bank) ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ਹੇਠ MPC ਦੀ ਮੀਟਿੰਗ 28 ਤੋਂ 30 ਸਤੰਬਰ ਤੱਕ ਹੋਵੇਗੀ। ਦਰਾਂ ਬਾਰੇ ਫੈਸਲਾ ਸ਼ੁੱਕਰਵਾਰ ਯਾਨੀ 30 ਸਤੰਬਰ ਨੂੰ ਐਲਾਨਿਆ ਜਾਵੇਗਾ। ਮਾਹਿਰਾਂ ਮੁਤਾਬਕ ਕੇਂਦਰੀ ਬੈਂਕ ਇਕ ਵਾਰ ਫਿਰ ਮੁੱਖ ਨੀਤੀਗਤ ਦਰ ਰੈਪੋ ਨੂੰ 0.50 ਫੀਸਦੀ ਵਧਾ ਕੇ ਤਿੰਨ ਸਾਲਾਂ ਦੇ ਉੱਚੇ ਪੱਧਰ 5.9 ਫੀਸਦੀ ਕਰ ਸਕਦਾ ਹੈ। ਫਿਲਹਾਲ ਇਹ 5.4 ਫੀਸਦੀ ਹੈ। ਆਰਬੀਆਈ ਨੇ ਮਈ ਤੋਂ ਹੁਣ ਤੱਕ ਰੈਪੋ ਰੇਟ ਵਿੱਚ 1.40 ਫੀਸਦੀ ਦਾ ਵਾਧਾ ਕੀਤਾ ਹੈ।