ਮੁੰਬਈ:ਭਾਰਤੀ ਰਿਜ਼ਰਵ ਬੈਂਕ ਨੇ ਕੇਂਦਰੀਕ੍ਰਿਤ ਵੈੱਬ ਪੋਰਟਲ ਉਦਗਮ ਲਾਂਚ ਕੀਤਾ ਹੈ। ਇਸ ਪਹਿਲ ਦਾ ਮੰਤਵ ਲੋਕਾਂ ਨੂੰ ਲਾਵਾਰਿਸ ਪੈਸਿਆਂ ਬਾਰੇ ਪਤਾ ਲਗਾਉਣ ਅਤੇ ਇਸ 'ਤੇ ਦਾਅਵਾ ਕਰਨ ਵਿੱਚ ਮਦਦ ਕਰਨਾ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ 'ਪੋਰਟਲ ਉਦਗਮ' ਲਾਂਚ ਕੀਤਾ। ਜਿਸ ਵਿੱਚ ਬਿਨਾਂ ਦਾਅਵੇ ਵਾਲੀ ਜਮਾਂ ਰਾਸ਼ੀ ਦੀ ਜਾਣਕਾਰੀ ਕਿੰਝ ਹਾਸਿਲ ਕਰਨੀ ਹੈ ਇਸ ਸਬੰਧੀ ਜਾਣਕਾਰੀ ਹੋਵੇਗੀ। ਇਹ ਪੋਰਟਲ ਕੇਂਦਰੀ ਬੈਂਕ ਦੁਆਰਾ ਤਿਆਰ ਕੀਤਾ ਗਿਆ ਹੈ, ਤਾਂ ਜੋ ਲੋਕ ਆਸਾਨੀ ਨਾਲ ਇੱਕ ਥਾਂ 'ਤੇ ਕਈ ਬੈਂਕਾਂ ਵਿੱਚ ਆਪਣੀ ਜਮ੍ਹਾ ਕੀਤੀ ਰਾਸ਼ੀ ਤੱਕ ਪਹੁੰਚ ਕਰਕੇ ਦਾਅਵਾ ਕਰ ਸਕਣ।
ਇਨ੍ਹਾਂ 7 ਬੈਂਕਾਂ ਦੀ ਜਾਣਕਾਰੀ ਪੋਰਟਲ 'ਤੇ ਉਪਲਬਧ ਹੈ: ਲਾਵਾਰਿਸ ਜਮਾਂ ਰਾਸ਼ੀ ਦੀ ਜਾਣਕਾਰੀ ਇਸ ਸਮੇਂ ਪੋਰਟਲ 'ਤੇ ਸੱਤ ਬੈਂਕਾਂ ਵਿੱਚ ਉਪਲਬਧ ਹੈ,ਜਿੰਨਾ ਵਿੱਚ ਸਟੇਟ ਬੈਂਕ ਆਫ਼ ਇੰਡੀਆ,ਪੰਜਾਬ ਨੈਸ਼ਨਲ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ,ਧਨ ਲਕਸ਼ਮੀ ਬੈਂਕ,ਸਾਊਥ ਇੰਡੀਅਨ ਬੈਂਕ, ਡੀਬੀਐਸ ਬੈਂਕ ਇੰਡੀਆ ਅਤੇ ਸਿਟੀ ਬੈਂਕ..ਤੁਹਾਨੂੰ ਦੱਸ ਦੇਈਏ,6 ਅਪ੍ਰੈਲ, 2023 ਨੂੰ ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ਵਿੱਚ, ਰਿਜ਼ਰਵ ਬੈਂਕ ਨੇ ਲਾਵਾਰਿਸ ਜਮਾਂ ਰਾਸ਼ੀ ਦਾ ਪਤਾ ਲਗਾਉਣ ਲਈ ਇੱਕ ਕੇਂਦਰੀਕ੍ਰਿਤ ਵੈੱਬ ਪੋਰਟਲ ਬਣਾਉਣ ਦਾ ਐਲਾਨ ਕੀਤਾ ਸੀ।
ਲਾਵਾਰਿਸ ਪੈਸੇ ਦਾ ਵਧ ਰਿਹਾ ਰੁਝਾਨ: ਕੇਂਦਰੀ ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਲਾਵਾਰਿਸ ਜਮਾਂ ਦੀ ਗਿਣਤੀ 'ਚ ਵਧਦੇ ਰੁਝਾਨ ਨੂੰ ਦੇਖਦੇ ਹੋਏ ਇਸ ਦੇ ਬਾਰੇ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਜਨਤਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਵੈੱਬ ਪੋਰਟਲ ਦੀ ਸ਼ੁਰੂਆਤ ਨਾਲ ਲੋਕਾਂ ਨੂੰ ਉਨ੍ਹਾਂ ਦੇ ਲਾਵਾਰਿਸ ਜਮ੍ਹਾ ਖਾਤਿਆਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ। ਅਤੇ ਉਹ ਜਾਂ ਤਾਂ ਡਿਪਾਜ਼ਿਟ ਦਾ ਦਾਅਵਾ ਕਰਨ ਦੇ ਯੋਗ ਹੋਣਗੇ ਜਾਂ ਆਪਣੇ ਬੈਂਕਾਂ ਵਿੱਚ ਆਪਣੇ ਜਮ੍ਹਾ ਖਾਤੇ ਨੂੰ ਸਰਗਰਮ ਕਰ ਸਕਣਗੇ।
ਹੋਰ ਬੈਂਕਾਂ ਬਾਰੇ ਜਾਣਕਾਰੀ 15 ਅਕਤੂਬਰ ਤੱਕ ਦਿੱਤੀ ਜਾਵੇਗੀ:ਭਾਰਤੀ ਰਿਜ਼ਰਵ ਬੈਂਕ ਸੂਚਨਾ ਤਕਨਾਲੋਜੀ ਪ੍ਰਾਈਵੇਟ ਲਿਮਟਿਡ (REBIT), ਭਾਰਤੀ ਵਿੱਤੀ ਤਕਨਾਲੋਜੀ ਅਤੇ ਸਹਿਯੋਗੀ ਸੇਵਾਵਾਂ (IFTAS) ਅਤੇ ਭਾਗ ਲੈਣ ਵਾਲੇ ਬੈਂਕਾਂ ਨੇ ਪੋਰਟਲ ਨੂੰ ਵਿਕਸਤ ਕਰਨ ਵਿੱਚ ਸਹਿਯੋਗ ਕੀਤਾ ਹੈ। ਬਿਆਨ ਦੇ ਅਨੁਸਾਰ,ਵਰਤਮਾਨ ਵਿੱਚ ਉਪਭੋਗਤਾ ਪੋਰਟਲ 'ਤੇ ਉਪਲਬਧ ਸੱਤ ਬੈਂਕਾਂ ਦੇ ਸਬੰਧ ਵਿੱਚ ਆਪਣੇ ਲਾਵਾਰਿਸ ਜਮ੍ਹਾ ਦੇ ਵੇਰਵੇ ਪ੍ਰਾਪਤ ਕਰਨ ਦੇ ਯੋਗ ਹੋਣਗੇ। ਪੋਰਟਲ 'ਤੇ ਹੋਰ ਬੈਂਕਾਂ ਲਈ ਅਜਿਹੀ ਰਕਮ ਦਾ ਪਤਾ ਲਗਾਉਣ ਦੀ ਸਹੂਲਤ ਪੜਾਅਵਾਰ ਢੰਗ ਨਾਲ 15 ਅਕਤੂਬਰ 2023 ਤੱਕ ਉਪਲਬਧ ਕਰਵਾਈ ਜਾਵੇਗੀ।
ਇਨ੍ਹਾਂ ਬੈਂਕਾਂ ਵਿੱਚ ਇੰਨਾ ਲਾਵਾਰਿਸ ਪੈਸਾ ਹੈ:ਧਿਆਨ ਯੋਗ ਹੈ ਕਿ ਫਰਵਰੀ 2023 ਤੱਕ ਜਨਤਕ ਖੇਤਰ ਦੇ ਬੈਂਕਾਂ ਨੇ ਲਗਭਗ 35,000 ਕਰੋੜ ਰੁਪਏ ਦੀ ਲਾਵਾਰਿਸ ਜਮ੍ਹਾ ਆਰਬੀਆਈ ਨੂੰ ਟ੍ਰਾਂਸਫਰ ਕੀਤੀ ਸੀ। ਇਹ ਉਹ ਜਮ੍ਹਾ ਖਾਤੇ ਸਨ ਜੋ 10 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਨਹੀਂ ਚੱਲੇ ਸਨ। ਭਾਰਤੀ ਸਟੇਟ ਬੈਂਕ (ਐਸਬੀਆਈ) 8,086 ਕਰੋੜ ਰੁਪਏ ਦੇ ਨਾਲ ਲਾਵਾਰਿਸ ਜਮ੍ਹਾਂ ਰਕਮਾਂ ਦੀ ਸੂਚੀ ਵਿੱਚ ਸਿਖਰ 'ਤੇ ਹੈ। ਇਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ (5,340 ਕਰੋੜ ਰੁਪਏ),ਕੇਨਰਾ ਬੈਂਕ (4,558 ਕਰੋੜ ਰੁਪਏ) ਅਤੇ ਬੈਂਕ ਆਫ ਬੜੌਦਾ (3,904 ਕਰੋੜ ਰੁਪਏ) ਦਾ ਨੰਬਰ ਆਉਂਦਾ ਹੈ।