ਮੁੰਬਈ: ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਬੈਂਕਾਂ 'ਤੇ ਕਾਰਵਾਈ ਕੀਤੀ ਹੈ। ਉਨ੍ਹਾਂ 'ਤੇ ਜੁਰਮਾਨਾ ਲਗਾਇਆ ਜਾਂਦਾ ਹੈ। ਹਾਲ ਹੀ 'ਚ RBI ਨੇ HSBC ਬੈਂਕ 'ਤੇ 1.73 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਹੈ। ਦਰਅਸਲ, ਬੈਂਕ 'ਤੇ ਕ੍ਰੈਡਿਟ ਇਨਫਰਮੇਸ਼ਨ ਕੰਪਨੀ ਨਿਯਮ 2006 (ਸੀਆਈਸੀ ਨਿਯਮ) ਦੀ ਉਲੰਘਣਾ ਕਰਨ ਦਾ ਦੋਸ਼ ਹੈ, ਜਿਸ ਤੋਂ ਬਾਅਦ ਇਹ ਜੁਰਮਾਨਾ ਲਗਾਇਆ ਗਿਆ ਹੈ।
ਗਲਤ ਜਾਣਕਾਰੀ ਦੇਣ ਲਈ ਲਗਾਇਆ ਜੁਰਮਾਨਾ : ਆਰਬੀਆਈ ਨੇ ਜਾਂਚ ਵਿੱਚ ਪਾਇਆ ਕਿ ਹਾਂਗਕਾਂਗ ਅਤੇ ਸ਼ੰਘਾਈ ਬੈਂਕਿੰਗ ਕਾਰਪੋਰੇਸ਼ਨ ਲਿਮਿਟੇਡ (ਐਚਐਸਬੀਸੀ) ਬੈਂਕ ਨੇ ਚਾਰ ਕ੍ਰੈਡਿਟ ਸੂਚਨਾ ਕੰਪਨੀਆਂ ਨੂੰ ਜ਼ੀਰੋ ਬਕਾਇਆ ਕ੍ਰੈਡਿਟ ਕਾਰਡ ਬਾਰੇ ਗਲਤ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ ਬੈਂਕ ਨੇ ਆਪਣੇ ਮਿਆਦ ਪੁੱਗ ਚੁੱਕੇ ਕ੍ਰੈਡਿਟ ਕਾਰਡ ਦੀ ਗਲਤ ਜਾਣਕਾਰੀ ਵੀ ਪੇਸ਼ ਕੀਤੀ ਸੀ। ਅਜਿਹੇ 'ਚ ਬੈਂਕ 'ਤੇ ਕਾਰਵਾਈ ਕਰਦੇ ਹੋਏ ਰਿਜ਼ਰਵ ਬੈਂਕ ਨੇ 1.73 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਰਬੀਆਈ ਦੇ ਅਨੁਸਾਰ, ਐਚਐਸਬੀਸੀ ਬੈਂਕ ਦੀ ਵਿੱਤੀ ਸਥਿਤੀ ਦੀ ਜਾਂਚ ਕਰਨ ਲਈ, 31 ਮਾਰਚ, 2021 ਤੱਕ ਰਿਜ਼ਰਵ ਬੈਂਕ ਦੀ ਨਿਗਰਾਨੀ ਜਾਂਚ ਲਈ ਨਿਰੀਖਣ ਕੀਤਾ ਗਿਆ ਸੀ। ਇਸ ਜਾਂਚ ਵਿੱਚ ਪਾਇਆ ਗਿਆ ਕਿ ਬੈਂਕ ਕ੍ਰੈਡਿਟ ਕਾਰਡ ਨਾਲ ਸਬੰਧਤ ਆਰਬੀਆਈ ਦੇ ਕਈ ਨਿਯਮਾਂ ਦਾ ਪਾਲਣ ਨਹੀਂ ਕਰ ਰਿਹਾ ਹੈ।
- India First Pod Taxi: Pod Taxi ਦਾ ਦੂਜੇ ਦੇਸ਼ਾਂ ਵਿੱਚ ਕੀ ਹੈ ਹਾਲ, ਭਾਰਤ ਵਿੱਚ ਆਉਣ ਤੋਂ ਬਾਅਦ ਇਹ ਹੋਵੇਗਾ ਬਦਲਾਅ
- Gold Silver : RBI ਨੇ ਵਿਦੇਸ਼ਾਂ 'ਚ ਜਮ੍ਹਾ ਕਰਵਾਇਆ ਇੰਨਾ ਟਨ ਸੋਨਾ, ਜਾਣੋ ਸੋਨਾ-ਚਾਂਦੀ ਤੇ ਸ਼ੇਅਰ ਬਾਜ਼ਾਰ ਦਾ ਹਾਲ
- Dollar in Global Forex: ਗਲੋਬਲ ਵਿਦੇਸ਼ੀ ਮੁਦਰਾ ਵਿੱਚ 58 ਫੀਸਦੀ ਡਿੱਗੀ ਡਾਲਰ ਦੀ ਹਿੱਸੇਦਾਰੀ, 1995 ਤੋਂ ਬਾਅਦ ਸਭ ਤੋਂ ਘੱਟ