ਪੰਜਾਬ

punjab

ETV Bharat / business

RBI Monetary Policy: ਆਰਬੀਆਈ ਦੀ ਰੇਪੋ ਰੇਟ ਵਿੱਚ ਵੱਡੀ ਰਾਹਤ, ਨਹੀਂ ਲੱਗੇਗਾ ਮਹਿੰਗਾਈ ਦਾ ਝਟਕਾ - ਭਾਰਤ ਵਿੱਚ ਮਹਿੰਗਾਈ ਦਾ ਟ੍ਰੇਂਡ

ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਰੇਪੋਰੇਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਮੌਦ੍ਰਿਕ ਨੀਤੀ ਕਮੇਟੀ ਦੀ ਬੈਠਕ ਦੇ ਬਾਅਦ ਐਲਾਨ ਕੀਤਾ। ਗੌਰਤਲਬ ਹੈ ਕਿ ਰੇਪੋਰੇਟ ਉਹ ਦਰ ਹੈ ਜਿਸ ਉੱਤੇ ਆਰਬੀਆਈ ਕਾਮਸ਼ਰੀਅਲ ਬੈਂਕਾਂ ਨੂੰ ਲੋਨ ਦਿੰਦੀ ਹੈ। ਸਰਕਾਰ ਮਹਿੰਗਾਈ ਨੂੰ ਕਾਬੂ ਕਰਨ ਲਈ ਰੇਪੋਰੇਟ ਵਿੱਚ ਵਾਧਾ ਕਰਦੀ ਹੈ।

ਆਰਬੀਆਈ ਦੀ ਰੇਪੋ ਰੇਟ ਵਿੱਚ ਵੱਡੀ ਰਾਹਤ
ਆਰਬੀਆਈ ਦੀ ਰੇਪੋ ਰੇਟ ਵਿੱਚ ਵੱਡੀ ਰਾਹਤ

By

Published : Apr 6, 2023, 1:48 PM IST

ਨਵੀਂ ਦਿੱਲੀ:ਭਾਰਤੀ ਰਿਜ਼ਰਵ ਬੈਂਕ ਦੀ ਤਿੰਨ ਦਿਨਾਂ ਤੱਕ ਚੱਲਣ ਵਾਲੀ ਮੋਦ੍ਰਿਕ ਨੀਤੀ ਦੀ ਸਮੀਖਿਆ ਬੈਠਕ ਅੱਜ ਖਤਮ ਹੋ ਗਈ ਹੈ। ਇਸ ਦੇ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਐਲਾਨ ਕੀਤਾ ਹੈ ਕਿ ਰੇਪੋ ਰੇਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਆਰਥਿਕ ਸਥਿਤੀਆਂ ਅਤੇ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਿਆਂ ਰਿਜ਼ਰਵ ਬੈਂਕ ਨੇ ਇਹ ਫੈਸਲਾ ਲਿਆ ਹੈ। ਛੇ ਮੈਬਰਾਂ ਵਾਲੀ ਕਮੇਟੀ ਨੇ ਵਿਆਜ ਦਰ ਵਿੱਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਹੈ।

ਭਾਰਤ ਵਿੱਚ ਮਹਿੰਗਾਈ ਦਾ ਟ੍ਰੇਂਡ: ਫਰਵਰੀ ਵਿੱਚ ਹੋਈ ਐੱਮ.ਪੀ.ਸੀ. ਦੀ ਮੀਟਿੰਗ ਵਿੱਚ ਆਰਬੀਆਈ ਨੇ ਇੱਕ ਵਾਰ ਫਿਰ 0.25 ਬੇਸਿਸ ਪੁਆਇੰਟ ਤੋਂ ਰੇਪੋਰੇਟ 'ਚ ਵਾਧਾ ਹੋਇਆ ਸੀ, ਜੋ ਕਿ ਮਈ 2022 ਤੋਂ ਕੁੱਲ ਛੇਵੀਂ ਵਾਰ ਵਾਧਾ ਕਰਦੇ ਹੋਏ 2.5 ਫੀਸਦੀ ਤੋਂ ਵਧਿਆ ਸੀ, ਪਰ ਦੇ ਬਾਵਜੂਦ ਮਹਿੰਗਾਈ ਜਿਆਦਾ ਸਮੇਂ ਰਿਜ਼ਰਵ ਬੈਂਕ ਦੇ 6 ਫੀਸਦੀ ਸੰਤੋਸ਼ਜਨਕ ਪੱਧਰ ਤੋਂ ਉੱਪਰ ਬਣੀ ਹੋਈ ਹੈ। ਨਵੰਬਰ ਅਤੇ ਦਸੰਬਰ 2022 ਵਿੱਚ ਛੇ ਫੀਸਦੀ ਤੋਂ ਹੇਠਾਂ ਰਹਿਣ ਦੇ ਬਾਅਦ ਖੁਦਰਾ ਮਹਿੰਗਾਈ ਜਨਵਰੀ ਵਿੱਚ ਆਰਬੀਆਈ ਦੇ ਸੰਤੋਸ਼ਜਨਕ ਪੱਧਰ ਨੂੰ ਪਾਰ ਕਰ ਗਈ ਹੈ। ਉਪਭੋਗਤਾ ਮੁੱਲ ਸੁਚਕਾਂਕ (ਸੀਪੀਆਈ) ਉੱਤੇ ਆਧਾਰਿਤ ਮਹਿੰਗਾਈ ਜਨਵਰੀ ਵਿੱਚ 6.52 ਜੁਲਾਈ ਅਤੇ ਫਰਵਰੀ ਵਿੱਚ 6.44 ਫੀਸਦੀ ਸੀ। ਗੌਰਤਲਬ ਹੈ ਕਿ ਰੇਪੋਰੇਟ ਉਹ ਦਰ ਹੈ ਜਿਸ ਉੱਤੇ ਆਰਬੀਆਈ ਕਾਮਸ਼ਰੀਅਲ ਬੈਂਕਾਂ ਨੂੰ ਲੋਨ ਦਿੰਦੀ ਹੈ। ਸਰਕਾਰ ਮਹਿੰਗਾਈ ਨੂੰ ਕਾਬੂ ਕਰਨ ਲਈ ਰੇਪੋਰੇਟ ਵਿੱਚ ਵਾਧਾ ਕਰਦੀ ਹੈ।

ਰੇਪੋ ਰੇਟ ਨੂੰ ਲੈ ਕੇ ਅਮਰਿਕੀ ਕੇਂਦਰੀ ਬੈਂਕ ਦਾ ਰੁਖ: ਮਾਰਚ 2023 ਵਿੱਚ ਇੱਕ ਹਫ਼ਤੇ ਦੇ ਅੰਦਰ ਅਮਰੀਕਾ ਦੇ ਦੋ ਵੱਡੇ ਬੈਂਕ ਡੁੱਬ ਗਏ। ਜਿਸ ਵਿੱਚ ਉੱਥੋਂ ਦਾ 16ਵਾਂ ਸਭ ਤੋਂ ਵੱਡੀ ਬੈਂਕ ਸਿਲੀਕੌਨ ਵੈਲੀ ਬੈਂਕ ਅਤੇ ਦੂਜਾ ਸਿਗਨੇਚਰ ਬੈਂਕ ਸੀ। ਇੰਨ੍ਹਾਂ ਬੈਂਕਾਂ ਦੇ ਡੁੱਬਣ ਤੋਂ ਬਾਅਦ ਯੂਰਪ ਵਿੱਚ ਵੀ ਬੈਂਕਿੰਗ ਸੰਕਟ ਪਹੁੰਚ ਗਿਆ। ਸਵਿਟਜਰਲੈਂਡ ਦਾ ਸਵਿਸ ਬੈਂਕ ਦਿਵਾਲੀਆ ਹੋ ਗਿਆ। ਦੁਨੀਆ ਭਰ ਵਿੱਚ ਬੈਂਕਿੰਗ ਸੈਕਟਰ ਦੇ ਸ਼ੇਅਰ ਡਿੱਗਣ ਲੱਗ ਗਏ।ਅਜਿਹੀ ਗੰਭੀਰ ਸਥਿਤੀ ਵਿੱਚ ਅਮਰੀਕਾ ਦੇ ਕੇਂਦਰੀ ਬੈਂਕ ਨੇ ਫਰਵਰੀ ਵਿੱਚ ਰੇਪੋਰੇਟ ਨੂੰ ਵਧਾਇਆ ਸੀ। ਬੈਂਕ ਦਾ ਮੁੱਖ ਫੋਕਸ ਮਹਿੰਗਾਈ ਨੂੰ ਕਾਬੂ ਕਰਨਾ ਸੀ।ਇਸ ਦੇ ਨਾਲ ਹੀ ਉਮੀਦ ਜਤਾਈ ਜਾ ਰਹੀ ਸੀ ਕਿ ਆਰਬੀਆਈ ਵੀ ਰੇਪੋਰੇਟ ਵਿੱਚ ਵਾਧਾ ਕਰੇਗੀ। ਆਰ.ਬੀ.ਆਈ ਦੇ ਇਸ ਫੈਸਲੇ ਤੋਂ ਬਾਅਦ ਲੋਕਾਂ ਨੂੰ ਹੁਣ ਮਹਿੰਗਾਈ ਦਾ ਝਟਕਾ ਨਹੀਂ ਲੱਗੇਗਾ। ਇਸ ਐਲਾਨ ਤੋਂ ਬਾਅਦ ਲੋਕਾਂ ਨੇ ਕੱੁਝ ਰਾਹਤ ਜ਼ਰੂਰ ਮਹਿਸੂਸ ਕੀਤੀ ਹੋਵੇਗੀ।

ਇਹ ਵੀ ਪੜ੍ਹੋ:Maruti Suzuki to Increase Prices: ਇਸ ਮਹੀਨੇ ਸਾਰੀਆਂ ਮਾਰੂਤੀ ਸੁਜ਼ੂਕੀ ਗੱਡੀਆਂ ਦੀਆਂ ਕੀਮਤਾਂ 'ਚ ਹੋਵੇਗਾ ਵਾਧਾ

ABOUT THE AUTHOR

...view details