ਕੈਲੀਫੋਰਨੀਆ:ਟਵਿੱਟਰ ਐਪ ਉੱਤੇ ਕਾਫੀ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ। ਪਹਿਲਾਂ ਪ੍ਰੋਫ਼ਾਈਲ ਫੋਟੋ ਬਦਲੀ ਗਈ ਅਤੇ ਹੁਣ ਇਸ ਦਾ ਨਾਮ ਬਦਲ ਕੇ ਟਵਿੱਟਰ ਤੋਂ ਐਕਸ (X) ਕਰ ਦਿੱਤਾ ਗਿਆ ਹੈ। ਉਥੇ ਹੀ ਹੁਣ ਐਲੋਨ ਮਸਕ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿਟਰ) ਉੱਤੇ ਫਲੋਵਰਸ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਮਸਕ ਮੁਤਾਬਿਕ ਐਪ ਨੀ ਇਸਤਮਾਲ ਕਰਨ ਵਾਲਿਆਂ ਦੀ ਗਿਣਤੀ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਸ਼ੁੱਕਰਵਾਰ ਨੂੰ ਅੰਕੜਿਆਂ ਦਾ ਖੁਲਾਸਾ ਕਰਦੇ ਹੋਏ ਮਸਕ ਨੇ ਕਿਹਾ ਕਿ ਇਸ ਮਹੀਨੇ ਐਕਸ ਦੇ ਪਲੇਟਫਾਰਮ 'ਤੇ 540 ਮਿਲੀਅਨ ਰੋਜ਼ਾਨਾ ਉਪਭੋਗਤਾ ਹਨ। ਇਹ ਪੁਰਾਣੀਆਂ ਕਿਸੇ ਵੀ ਸੰਖਿਆ ਨਾਲੋਂ ਵੱਧ ਹੈ। ਮਸਕ ਨੇ ਉਪਭੋਗਤਾ ਡੇਟਾ ਦਾ ਇੱਕ ਗ੍ਰਾਫ ਪੋਸਟ ਕਰਕੇ ਇਸ ਬਿੰਦੂ 'ਤੇ ਜ਼ੋਰ ਦਿੱਤਾ, ਇਸ ਗ੍ਰਾਫ ਵਿੱਚ ਦਰਸਾਈ ਗਈ ਸਭ ਤੋਂ ਤਾਜ਼ਾ ਸੰਖਿਆ 540 ਮਿਲੀਅਨ ਤੋਂ ਉੱਪਰ ਹੈ। ਮਸਕ ਨੇ X 'ਤੇ ਲਿਖਿਆ ਕਿ ਮਾਸਿਕ ਉਪਭੋਗਤਾ 2023 ਵਿੱਚ ਇੱਕ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਨੰਬਰ ਵੱਡੀ ਗਿਣਤੀ ਵਿੱਚ ਬੋਟਾਂ ਨੂੰ ਹਟਾਉਣ ਤੋਂ ਬਾਅਦ ਹਨ।
X monthly users reach new high: ਤਬਦੀਲੀ ਤੋਂ ਬਾਅਦ X ਨੇ ਕਾਇਮ ਕੀਤੇ ਨਵੇਂ ਰਿਕਾਰਡ, follower ਵਿੱਚ ਹੋਇਆ ਵਾਧਾ - Musk claims
ਜਦੋਂ ਦਾ ਟਵਿੱਟਰ ਦਾ ਨਾਮ ਬਦਲ ਕੇ ਐਕਸ ਕੀਤਾ ਹੈ ਤਾਂ ਇਸ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲੇ ਹਨ, ਉਥੇ ਹੀ ਟੇਸਲਾ ਦੇ ਸੀਈਓ ਅਤੇ ਐਕਸ ਦੇ ਮਾਲਕ ਐਲੋਨ ਮਸਕ ਨੇ ਕਿਹਾ ਕਿ ਜਦੋਂ ਦੇ ਬਦਲਾਅ ਹੋਏ ਹਨ ਉਦੋਂ ਤੋਂ ਹੁਣ ਤੱਕ ਇਸ ਐਪ ਦੇ ਫਾਲੋਵਰਸ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।
ਤੇਜ਼ੀ ਨਾਲ ਬਹੁਤ ਸਾਰੇ ਬਦਲਾਅ ਕੀਤੇ: ਯੂਜ਼ਰ ਡਾਟਾ ਨਾਲ ਜੁੜੀ ਇਹ ਜਾਣਕਾਰੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਮਸਕ X ਦੇ ਢਾਂਚੇ 'ਚ ਕਈ ਬਦਲਾਅ ਕਰਨ ਦੀ ਯੋਜਨਾ ਬਣਾ ਰਹੇ ਹਨ । ਮਸਕ X ਦੀ ਆਮਦਨ ਨੂੰ ਵਧਾਉਣਾ ਚਾਹੁੰਦਾ ਹੈ, ਜਿਸ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਗਿਰਾਵਟ ਦਰਜ ਕੀਤੀ ਹੈ। ਇਨ੍ਹਾਂ ਅੰਕੜਿਆਂ ਦੇ ਐਲਾਨ ਦਾ ਇਕ ਕਾਰਨ ਇਸ ਮਹੀਨੇ ਦੇ ਸ਼ੁਰੂਆਤੀ ਹਫਤੇ 'ਚ ਮੈਟਾ ਪਲੇਟਫਾਰਮ ਦੁਆਰਾ ਲਾਂਚ ਕੀਤੇ ਗਏ 'ਥ੍ਰੈੱਡਸ' ਨੂੰ ਵੀ ਮੰਨਿਆ ਜਾ ਰਿਹਾ ਹੈ। 'ਥ੍ਰੈੱਡਸ' ਐਕਸ ਦਾ ਸਿੱਧਾ ਮੁਕਾਬਲਾ ਕਰਨ ਵਾਲਾ ਪਲੇਟਫਾਰਮ ਬਣ ਗਿਆ ਹੈ। ਜਿਸ ਨੇ ਆਪਣੇ ਲਾਂਚ ਦੇ ਕੁਝ ਦਿਨਾਂ ਬਾਅਦ ਹੀ ਰਿਕਾਰਡ ਯੂਜ਼ਰਸ ਬਣਾ ਲਏ ਹਨ। ਮੈਟਾ ਨੇ 5 ਜੁਲਾਈ ਨੂੰ ਥ੍ਰੈਡਸ ਲਾਂਚ ਕੀਤਾ। ਇਸ ਸੰਦਰਭ 'ਚ ਐਕਸ ਦੇ ਯੂਜ਼ਰ 'ਚ ਵਾਧੇ ਦੇ ਐਲਾਨ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਅਕਤੂਬਰ ਵਿੱਚ ਮਸਕ ਦੁਆਰਾ ਫਰਮ ਦੀ ਖਰੀਦ ਤੋਂ ਪਹਿਲਾਂ ਦਿੱਤੇ ਇੱਕ ਬਿਆਨ ਅਨੁਸਾਰ ਮਈ 2022 ਵਿੱਚ ਐਕਸ (ਟਵਿੱਟਰ) ਦੇ 229 ਮਿਲੀਅਨ ਸਲਾਨਾਂ ਐਕਟਿਵ ਫਾਲੋਵਰ ਸਨ। ਮਸਕ ਨੇ ਨਵੰਬਰ ਵਿੱਚ ਪੋਸਟ ਕੀਤਾ ਕਿ X ਦੇ 259.4 ਮਿਲੀਅਨ ਰੋਜ਼ਾਨਾ ਸਰਗਰਮ ਉਪਭੋਗਤਾ ਹਨ। ਉਥੇ ਹੀ ਅਹੁਦਾ ਸੰਭਾਲਣ ਤੋਂ ਬਾਅਦ, ਮਸਕ ਨੇ ਤੇਜ਼ੀ ਨਾਲ ਬਹੁਤ ਸਾਰੇ ਬਦਲਾਅ ਕੀਤੇ ਹਨ। ਟਵਿੱਟਰ ਨੇ ਇਸ ਹਫਤੇ ਆਪਣੇ ਪਛਾਣੇ ਜਾਣ ਵਾਲੇ ਪੰਛੀ ਲੋਗੋ ਨੂੰ 'X' ਅੱਖਰ ਨਾਲ ਆਪਣੇ ਨਵੇਂ ਅਧਿਕਾਰਤ ਚਿੰਨ੍ਹ ਵਜੋਂ ਬਦਲ ਦਿੱਤਾ ਹੈ। ਇਹ ਐਲੋਨ ਮਸਕ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਸੰਭਾਲਣ ਤੋਂ ਬਾਅਦ ਤਾਜ਼ਾ ਵੱਡੀ ਤਬਦੀਲੀ ਕੀਤੀ ਗਈ ਹੈ।
- ਹੜ੍ਹ ਦੇ ਪਾਣੀ 'ਚ ਵਹਿ ਕੇ ਪਾਕਿਸਤਾਨ ਪਹੁੰਚਿਆ ਭਾਰਤੀ ਨਾਗਰਿਕ, ਖ਼ੁਫ਼ੀਆ ਏਜੰਸੀ ਕਰ ਰਹੀ ਜਾਂਚ
- ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਨੇ ਮੰਨਿਆ, ਸਰਹੱਦ ਪਾਰ ਤੋਂ ਭਾਰਤ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤੇ ਜਾਂਦੇ ਡਰੋਨ
- ਖੋਜਕਰਤਾਵਾਂ ਨੂੰ ਮਿਲੇ 2,000 ਸਾਲ ਪੁਰਾਣੀ ਕਰੀ ਦੇ ਸਬੂਤ, ਦੱਖਣ-ਪੂਰਬੀ ਏਸ਼ੀਆ ਵਿੱਚ ਮੰਨੀ ਜਾ ਰਹੀ ਸਭ ਤੋਂ ਪੁਰਾਣੀ ਕਰੀ
ਇਸ਼ਤਿਹਾਰਬਾਜ਼ੀ ਰਾਹੀਂ ਕੰਪਨੀ ਦੀ ਆਮਦਨ ਵਿਚ ਕੀਤਾ ਵਾਧਾ :ਮਸਕ ਨੇ ਖਾਸ ਤੌਰ 'ਤੇ ਕਿਹਾ ਕਿ x.com ਹੁਣ twitter.com ਦੀ ਅਗਵਾਈ ਕਰੇਗਾ। ਪੋਸਟ 'ਚ ਮਸਕ ਨੇ ਕਿਹਾ ਕਿ ਭਵਿੱਖ 'ਚ ਹੋਰ ਬਦਲਾਅ ਹੋ ਸਕਦੇ ਹਨ। ਇਸ ਤੋਂ ਪਹਿਲਾਂ ਕੰਪਨੀ ਨੇ ਵੇਰੀਫਾਈਡ ਬਲੂ ਟਿੱਕ ਨੂੰ ਪੇਡ ਸਰਵਿਸ ਦੇ ਤੌਰ 'ਤੇ ਪੇਸ਼ ਕੀਤਾ ਸੀ। ਹੁਣ ਇਸ ਨੇ ਆਪਣੇ ਪਲੇਟਫਾਰਮ 'ਤੇ ਚੋਣਵੇਂ ਪ੍ਰੋਡਕਟਸ ਦੇ ਨਾਲ ਵਿਗਿਆਪਨ ਅਤੇ ਹੋਣ ਵਾਲੀ ਆਮਦਨੀ ਦਾ ਇੱਕ ਹਿੱਸਾ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਸਕ ਨੇ ਮਈ ਮਹੀਨੇ ਵਿੱਚ ਸਾਬਕਾ ਐਨਬੀਸੀਯੂਨੀਵਰਸਲ ਵਿਗਿਆਪਨ ਮੁਖੀ ਲਿੰਡਾ ਯਾਕਾਰਿਨੋ ਨੂੰ ਐਕਸ ਦੇ ਸੀਈਓ ਵਜੋਂ ਨਿਯੁਕਤ ਕੀਤਾ। ਇਸ ਨੂੰ ਇਸ ਗੱਲ ਦੇ ਸੰਕੇਤ ਵਜੋਂ ਦੇਖਿਆ ਗਿਆ ਕਿ ਉਸ ਦੀ ਤਰਜੀਹ ਇਸ਼ਤਿਹਾਰਬਾਜ਼ੀ ਰਾਹੀਂ ਕੰਪਨੀ ਦੀ ਆਮਦਨ ਵਧਾਉਣਾ ਸੀ। ਮਸਕ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਵਿਗਿਆਪਨ ਮਾਲੀਏ ਵਿੱਚ ਲਗਭਗ 50 ਪ੍ਰਤੀਸ਼ਤ ਦੀ ਗਿਰਾਵਟ ਅਤੇ ਇੱਕ ਭਾਰੀ ਕਰਜ਼ੇ ਦੇ ਬੋਝ ਕਾਰਨ ਐਕਸ ਨਕਦ ਪ੍ਰਵਾਹ ਨਕਾਰਾਤਮਕ ਸੀ।