ਨਵੀਂ ਦਿੱਲੀ: ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਦੀ ਬੇਨਤੀ ਦੇ ਜਵਾਬ ਵਿੱਚ ਕਿਹਾ ਹੈ ਕਿ 11.5 ਕਰੋੜ ਪੈਨ ਕਾਰਡਾਂ ਨੂੰ ਅੰਤਿਮ ਮਿਤੀ ਤੱਕ ਆਧਾਰ ਕਾਰਡ ਨਾਲ ਲਿੰਕ ਨਾ ਕੀਤੇ ਜਾਣ ਕਾਰਨ ਬੰਦ ਕਰ ਦਿੱਤਾ ਗਿਆ ਹੈ। ਇਸ ਸਾਲ ਦੀ ਸ਼ੁਰੂਆਤ 'ਚ 30 ਜੂਨ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਤਰੀਕ ਸੀ। ਜਿਨ੍ਹਾਂ ਲੋਕਾਂ ਦੇ ਪੈਨ ਕਾਰਡ 1 ਜੁਲਾਈ 2017 ਤੋਂ ਬਾਅਦ ਪ੍ਰਾਪਤ ਹੋਏ ਹਨ। ਉਨ੍ਹਾਂ ਦਾ ਕਾਰਡ ਆਪਣੇ ਆਪ ਆਧਾਰ ਨਾਲ ਲਿੰਕ ਹੋ ਗਿਆ ਹੈ।
ਪਰ ਫਿਰ ਵੀ, ਇਨਕਮ ਟੈਕਸ ਐਕਟ ਦੀ ਧਾਰਾ 139AA ਦੀ ਉਪ-ਧਾਰਾ (2) ਦੇ ਤਹਿਤ, ਜਿਨ੍ਹਾਂ ਵਿਅਕਤੀਆਂ ਨੇ ਉਸ ਮਿਤੀ ਤੋਂ ਪਹਿਲਾਂ ਪੈਨ ਕਾਰਡ ਪ੍ਰਾਪਤ ਕੀਤੇ ਸਨ, ਉਨ੍ਹਾਂ ਨੂੰ ਇਸ ਨੂੰ ਮੈਨੁਅਲ ਲਿੰਕ ਕਰਨ ਦੀ ਲੋੜ ਹੁੰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਰਟੀਆਈ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ 70.24 ਕਰੋੜ ਪੈਨ ਕਾਰਡ ਧਾਰਕਾਂ ਵਿੱਚੋਂ 57.25 ਕਰੋੜ ਨੇ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰ ਲਿਆ ਹੈ। 12 ਕਰੋੜ ਤੋਂ ਜ਼ਿਆਦਾ ਪੈਨ ਕਾਰਡ ਹਨ, ਜਿਨ੍ਹਾਂ 'ਚੋਂ 11.5 ਕਰੋੜ ਪੈਨ ਨੂੰ ਆਧਾਰ ਨਾਲ ਲਿੰਕ ਨਾ ਕਰਨ ਕਾਰਨ ਅਕਿਰਿਆਸ਼ੀਲ ਹੋ ਗਏ ਹਨ। ਹੁਣ ਫਿਰ ਤੋਂ ਪੈਨ ਕਾਰਡ ਰੀਐਕਟੀਵੇਟ ਕਰਨ 'ਤੇ 1000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।
ਜਾਣੋ ਪੈਨ ਕਾਰਡ ਤੇ ਆਧਾਰ ਲਿੰਕਿੰਗ ਦੀ ਸਥਿਤੀ ਦੀ ਜਾਂਚ ਕਿਵੇਂ ਕਰੀਏ-
- ਸਭ ਤੋਂ ਪਹਿਲਾਂ ਇਨਕਮ ਟੈਕਸ ਈ-ਫਾਈਲਿੰਗ ਪੋਰਟਲ 'ਤੇ ਜਾਓ।
- ਪੇਜ ਦੇ ਖੱਬੇ ਪਾਸੇ 'ਕੁਇਕ ਲਿੰਕ' 'ਤੇ ਕਲਿੱਕ ਕਰੋ ।
- ਲਿੰਕ ਆਧਾਰ ਸਟੇਟਸ 'ਤੇ ਕਲਿੱਕ ਕਰੋ।
- ਫਿਰ ਆਪਣਾ 10 ਅੰਕਾਂ ਦਾ ਪੈਨ ਨੰਬਰ ਅਤੇ 12 ਅੰਕਾਂ ਦਾ ਆਧਾਰ ਨੰਬਰ ਦਰਜ ਕਰੋ।
- ਫਿਰ View link Aadhaar Status' ਤੇ ਕਲਿੱਕ ਕਰੋ।
- ਜੇਕਰ ਤੁਹਾਡਾ ਆਧਾਰ ਨੰਬਰ ਪਹਿਲਾਂ ਹੀ ਲਿੰਕ ਕੀਤਾ ਗਿਆ ਹੈ, ਤਾਂ ਇਹ ਦਿਖਾਈ ਦੇਵੇਗਾ।
- ਜੇਕਰ ਤੁਹਾਡਾ ਆਧਾਰ ਪੈਨ ਕਾਰਡ ਨਾਲ ਲਿੰਕ ਨਹੀਂ ਹੈ, ਤਾਂ ਤੁਹਾਨੂੰ ਦੋਵਾਂ ਨੂੰ ਲਿੰਕ ਕਰਨ ਲਈ ਜ਼ਰੂਰੀ ਕਾਰਵਾਈ ਕਰਨੀ ਪਵੇਗੀ।
ਜੇਕਰ ਤੁਹਾਡਾ ਨਾਮ ਪੈਨ ਕਾਰਡ ਵਿੱਚ ਗ਼ਲਤ ਲਿਖਿਆ ਗਿਆ ਹੈ, ਤਾਂ ਸੁਧਾਰ ਕਰਨ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ:-
ਸਟੈਪ 1: ਆਧਾਰ ਨਾਮਾਂਕਣ ਕੇਂਦਰ 'ਤੇ ਜਾਓ।