ਨਵੀਂ ਦਿੱਲੀ:ਹਵਾਈ ਯਾਤਰਾ ਜਲਦੀ ਹੀ ਹੋਰ ਮਹਿੰਗੀ ਹੋ ਸਕਦੀ ਹੈ। ਪ੍ਰਾਈਵੇਟ ਏਅਰਲਾਈਨ ਸਪਾਈਸਜੈੱਟ ਨੇ ਇੰਧਣ ਦੀਆਂ ਵਧਦੀਆਂ ਕੀਮਤਾਂ ਅਤੇ ਰੁਪਏ ਦੀ ਗਿਰਾਵਟ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਇਹ ਸੰਕੇਤ ਦਿੱਤਾ ਹੈ। ਕੰਪਨੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕਿਰਾਏ 'ਚ 10 ਤੋਂ 15 ਫੀਸਦੀ ਦਾ ਵਾਧਾ ਕਰਨ ਦੀ ਲੋੜ ਹੈ।
ਕੰਪਨੀ ਦੇ ਸੀਐਮਡੀ ਅਜੈ ਸਿੰਘ ਨੇ ਕਿਹਾ ਹੈ ਕਿ "ਜੈੱਟ ਇੰਧਣ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਅਤੇ ਰੁਪਏ ਦੀ ਗਿਰਾਵਟ ਨੇ ਘਰੇਲੂ ਏਅਰਲਾਈਨਜ਼ ਕੋਲ ਤੁਰੰਤ ਕਿਰਾਏ ਵਧਾਉਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ।" ਸਾਡਾ ਮੰਨਣਾ ਹੈ ਕਿ ਕਿਰਾਏ ਵਿੱਚ ਘੱਟੋ-ਘੱਟ 10-15% ਦਾ ਵਾਧਾ ਕਰਨ ਦੀ ਲੋੜ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੰਚਾਲਨ ਦੀ ਲਾਗਤ ਚੰਗੀ ਤਰ੍ਹਾਂ ਬਰਕਰਾਰ ਰਹੇ।