ਨਵੀਂ ਦਿੱਲੀ: ਮਜ਼ਬੂਤ ਹਾਜ਼ਿਰ ਬਾਜ਼ਾਰ ਦੇ ਕਾਰਨ ਸੱਟੇਬਾਜ਼ਾਂ ਦੁਆਰਾ ਤਾਜ਼ਾ ਸੌਦੇ ਦੀ ਖਰੀਦ ਕਰਨ ਨਾਲ ਵਾਇਦਾ ਕਾਰੋਬਾਰ 'ਚ ਵੀਰਵਾਰ ਨੂੰ ਸੋਨੇ ਦੀ ਕੀਮਤ 287 ਰੁਪਏ ਵਧ ਕੇ 60,915 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਜੂਨ ਵਿਚ ਸਪਲਾਈ ਦੇ ਠੇਕੇ ਦੀ ਦਰ 287 ਰੁਪਏ ਜਾਨਿਕਿ 0.47 ਫੀਸਦੀ ਵਧ ਕੇ 60,915 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਇਸ ਵਿੱਚ 18,394 ਲਾਟ ਦਾ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਮਜ਼ਬੂਤ ਗਲੋਬਲ ਰੁਝਾਨ ਦੇ ਮੁਤਾਬਕ ਸੋਨੇ ਦੀਆ ਕੀਮਤਾਂ ਵਿੱਚ ਤੇਜ਼ੀ ਆਈ। ਗਲੋਬਲ ਪੱਧਰ 'ਤੇ ਨਿਊਯਾਰਕ 'ਚ ਸੋਨਾ 0.73 ਫੀਸਦੀ ਦੀ ਤੇਜ਼ੀ ਨਾਲ 2,039.60 ਡਾਲਰ ਪ੍ਰਤੀ ਔਂਸ ਹੋ ਗਿਆ।
ਹਾਜ਼ਿਰ ਮੰਗ 'ਤੇ ਚਾਂਦੀ ਦੀਆ ਕੀਮਤਾਂ ਵਿੱਚ ਤੇਜ਼ੀ: ਮਜ਼ਬੂਤ ਹਾਜ਼ਿਰ ਬਾਜ਼ਾਰ ਦੇ ਵਿਚਕਾਰ ਕਾਰੋਬਾਰੀਆ ਦੁਆਰਾ ਆਪਣੇ ਸੌਦੇ ਦਾ ਅਕਾਰ ਵਧਾਉਣ ਨਾਲ ਵੀਰਵਾਰ ਨੂੰ ਕਾਰੋਬਾਰ ਵਿੱਚ ਚਾਂਦੀ ਦੀ ਕੀਮਤ 444 ਰੁਪਏ ਦੀ ਤੇਜ਼ੀ ਨਾਲ 76,357 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਮਲਟੀ ਕਮੋਡਿਟੀ ਐਕਸਚੇਂਜ 'ਚ ਚਾਂਦੀ ਦੇ ਮਈ ਮਹੀਨੇ ਵਿੱਚ ਸਪਲਾਈ ਵਾਲੇ ਠੇਕੇ ਦੀ ਕੀਮਤ 444 ਰੁਪਏ ਜਾਨਿਕਿ 0.58 ਫੀਸਦੀ ਦੀ ਤੇਜ਼ੀ ਨਾਲ 76,357 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਇਸ 'ਚ 14,396 ਲਾਟ ਦਾ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਹਾਜ਼ਿਰ ਬਾਜ਼ਾਰ 'ਚ ਤੇਜ਼ੀ ਦੇ ਰੁਖ ਵਿਚਕਾਰ ਵਪਾਰੀਆਂ ਦੁਆਰਾ ਤਾਜ਼ਾ ਸੌਦੇ ਦੀ ਖਰੀਦ ਕਰਨ ਨਾਲ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ। ਵਿਸ਼ਵ ਪੱਧਰ 'ਤੇ ਨਿਊਯਾਰਕ ਵਿੱਚ ਚਾਂਦੀ ਦੀ ਕੀਮਤ 1.09 ਫੀਸਦੀ ਦੀ ਤੇਜ਼ੀ ਨਾਲ 25.74 ਡਾਲਰ ਪ੍ਰਤੀ ਔਂਸ ਹੋ ਗਈ।