ਨਵੀਂ ਦਿੱਲੀ—ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ 'ਚੋਂ 7 ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ਪਿਛਲੇ ਹਫਤੇ ਸਮੂਹਿਕ ਤੌਰ 'ਤੇ 1,51,140.39 ਕਰੋੜ ਰੁਪਏ ਵਧਿਆ ਹੈ। ਰਿਲਾਇੰਸ ਇੰਡਸਟਰੀਜ਼ ਅਤੇ ਟਾਟਾ ਕੰਸਲਟੈਂਸੀ ਸਰਵਿਿਸਜ਼ (ਟੀ.ਸੀ.ਐੱਸ.) ਸਭ ਤੋਂ ਵੱਧ ਲਾਭ 'ਚ ਰਹੀਆਂ। ਸਮੀਖਿਆ ਅਧੀਨ ਹਫ਼ਤੇ 'ਚ ਰਿਲਾਇੰਸ ਇੰਡਸਟਰੀਜ਼, ਟੀ.ਸੀ.ਐੱਸ., ਹਿੰਦੁਸਤਾਨ ਯੂਨੀਲੀਵਰ, ਆਈ.ਟੀ.ਸੀ., ਇੰਫੋਸਿਸ, ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਅਤੇ ਭਾਰਤੀ ਏਅਰਟੈੱਲ ਦਾ ਬਾਜ਼ਾਰ ਮੁਲਾਂਕਣ ਵੀ ਵਧਿਆ ਹੈ। ਜਦਕਿ ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ ਅਤੇ ਐਚਡੀਐਫਸੀ ਦੀ ਮਾਰਕੀਟ ਸਥਿਤੀ ਠੀਕ ਨਹੀਂ ਰਹੀ।
ਮਾਰਕਿਟ ਕੈਪ 'ਚ ਵਾਧੇ 'ਚ ਰਹੀਆਂ ਕੰਪਨੀਆਂ:ਪਿਛਲੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 772.01 ਅੰਕ ਜਾਂ 1.25 ਫੀਸਦੀ ਵਧਿਆ। ਸਮੀਖਿਆ ਅਧੀਨ ਹਫਤੇ 'ਚ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 43,131.02 ਕਰੋੜ ਰੁਪਏ ਵੱਧ ਕੇ 16,95,833.65 ਕਰੋੜ ਰੁਪਏ 'ਤੇ ਪਹੁੰਚ ਗਿਆ।ਆਈ.ਟੀ.ਸੀ. ਦਾ ਬਾਜ਼ਾਰ ਮੁੱਲ 39,243.32 ਕਰੋੜ ਰੁਪਏ ਵੱਧ ਕੇ 12,18,098.20 ਕਰੋੜ ਰੁਪਏ ਹੋ ਗਿਆ।ਆਈਟੀਸੀ ਦਾ ਮਾਰਕੀਟ ਕੈਪ 29,578.69 ਕਰੋੜ ਰੁਪਏ ਵੱਧ ਕੇ 5,51,431.15 ਕਰੋੜ ਰੁਪਏ ਅਤੇ ਇੰਫੋਸਿਸ ਦਾ 20,171.09 ਕਰੋੜ ਰੁਪਏ ਵੱਧ ਕੇ 5,46,662.99 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ।