ਨਵੀਂ ਦਿੱਲੀ—ਦੇਸ਼ ਦੀਆਂ 10 ਸਭ ਤੋਂ ਕੀਮਤੀ ਕੰਪਨੀਆਂ 'ਚੋਂ 8 ਦੇ ਸੰਯੁਕਤ ਮੁਲਾਂਕਣ 'ਚ ਪਿਛਲੇ ਹਫਤੇ ਸ਼ੇਅਰ ਬਾਜ਼ਾਰਾਂ 'ਚ ਕਮਜ਼ੋਰ ਰੁਖ ਦੇ ਵਿਚਾਲੇ 1,03,732.39 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਜਿਸ ਵਿੱਚ ਰਿਲਾਇੰਸ ਇੰਡਸਟਰੀਜ਼ ਅਤੇ ICICI ਬੈਂਕ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ।
ਪਿਛਲੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ 673.84 ਅੰਕ ਭਾਵ 1.12 ਫੀਸਦੀ ਡਿੱਗਿਆ ਸੀ। ਭਾਰਤੀ ਏਅਰਟੈੱਲ ਅਤੇ ਆਈਟੀਸੀ ਨੂੰ ਛੱਡ ਕੇ ਬਾਕੀ ਅੱਠ ਕੰਪਨੀਆਂ ਦੀ ਮਾਰਕੀਟ ਸਥਿਤੀ ਵਿੱਚ ਗਿਰਾਵਟ ਆਈ। ਚੋਟੀ ਦੀਆਂ ਦਸ ਕੰਪਨੀਆਂ ਵਿੱਚੋਂ ਰਿਲਾਇੰਸ ਇੰਡਸਟਰੀਜ਼ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ।
ਇਸ ਦਾ ਬਾਜ਼ਾਰ ਮੁਲਾਂਕਣ 41,878.37 ਕਰੋੜ ਰੁਪਏ ਘਟ ਕੇ 15,71,724.26 ਕਰੋੜ ਰੁਪਏ ਰਹਿ ਗਿਆ। ICICI ਬੈਂਕ ਦਾ ਮਾਰਕੀਟ ਕੈਪ 18,134.73 ਕਰੋੜ ਰੁਪਏ ਘਟ ਕੇ 5,88,379.98 ਕਰੋੜ ਰੁਪਏ ਰਹਿ ਗਿਆ। HDFC ਬੈਂਕ ਦਾ ਪੂੰਜੀਕਰਣ 15,007.38 ਕਰੋੜ ਰੁਪਏ ਘਟ ਕੇ 8,86,300.20 ਕਰੋੜ ਰੁਪਏ ਅਤੇ ਭਾਰਤੀ ਸਟੇਟ ਬੈਂਕ ਦਾ ਪੂੰਜੀਕਰਣ 12,360.59 ਕਰੋੜ ਰੁਪਏ ਘਟ ਕੇ 4,88,399.39 ਕਰੋੜ ਰੁਪਏ ਹੋ ਗਿਆ। HDFC ਦਾ ਮੁਲਾਂਕਣ 6,893.18 ਕਰੋੜ ਰੁਪਏ ਘਟ ਕੇ 4,77,524.24 ਕਰੋੜ ਰੁਪਏ ਰਹਿ ਗਿਆ।