ਨਵੀਂ ਦਿੱਲੀ: ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ 'ਚੋਂ 9 ਦਾ ਮਾਰਕੀਟ ਕੈਪ ਪਿਛਲੇ ਹਫਤੇ 1,80,788.99 ਕਰੋੜ ਰੁਪਏ ਵਧਿਆ ਹੈ। ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ। ਪਿਛਲੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,239.72 ਅੰਕ ਜਾਂ 1.86 ਫੀਸਦੀ ਵਧਿਆ। ਸ਼ੁੱਕਰਵਾਰ ਨੂੰ ਸੈਂਸੈਕਸ ਲਗਾਤਾਰ 11ਵੇਂ ਕਾਰੋਬਾਰੀ ਸੈਸ਼ਨ 'ਚ ਮੁਨਾਫੇ ਨਾਲ ਬੰਦ ਹੋਇਆ।
ਸ਼ੁੱਕਰਵਾਰ ਨੂੰ ਸੈਂਸੈਕਸ 319.63 ਅੰਕ ਜਾਂ 0.47 ਫੀਸਦੀ ਦੇ ਵਾਧੇ ਨਾਲ 67,838.63 ਅੰਕਾਂ ਦੇ ਰਿਕਾਰਡ ਪੱਧਰ 'ਤੇ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਇਹ 408.23 ਅੰਕ ਜਾਂ 0.60 ਫੀਸਦੀ ਦੇ ਵਾਧੇ ਨਾਲ 67,927.23 ਅੰਕਾਂ ਦੇ ਆਪਣੇ ਉੱਚ ਪੱਧਰ 'ਤੇ ਪਹੁੰਚ ਗਿਆ। ਹਿੰਦੁਸਤਾਨ ਯੂਨੀਲੀਵਰ ਨੂੰ ਛੱਡ ਕੇ ਚੋਟੀ ਦੀਆਂ 10 ਕੰਪਨੀਆਂ 'ਚੋਂ 9 ਮੁਨਾਫੇ 'ਚ ਰਹੀਆ।
ਇਨ੍ਹਾਂ ਕੰਪਨੀਆਂ ਦੇ ਮਾਰਕੀਟ ਕੈਪ 'ਚ ਵਾਧਾ: ਪਿਛਲੇ ਹਫਤੇ, ਟੀਸੀਐਸ ਦਾ ਮਾਰਕੀਟ ਕੈਪ 57,300.75 ਕਰੋੜ ਰੁਪਏ ਵਧ ਕੇ 13,17,203.61 ਕਰੋੜ ਰੁਪਏ ਤੱਕ ਪਹੁੰਚ ਗਿਆ। HDFC ਬੈਂਕ ਦਾ ਬਾਜ਼ਾਰ ਮੁੱਲ 28,974.82 ਕਰੋੜ ਰੁਪਏ ਵਧ ਕੇ 12,58,989.87 ਕਰੋੜ ਰੁਪਏ ਰਿਹਾ। ਭਾਰਤੀ ਏਅਰਟੈੱਲ ਦਾ ਮਾਰਕੀਟ ਕੈਪ 28,354.73 ਕਰੋੜ ਰੁਪਏ ਵਧ ਕੇ 5,23,723.56 ਕਰੋੜ ਰੁਪਏ ਅਤੇ ਇੰਫੋਸਿਸ ਦਾ 17,680.53 ਕਰੋੜ ਰੁਪਏ ਵਧ ਕੇ 6,27,637.87 ਕਰੋੜ ਰੁਪਏ ਹੋ ਗਿਆ। ICICI ਬੈਂਕ ਦਾ ਮੁਲਾਂਕਣ 15,364.55 ਕਰੋੜ ਰੁਪਏ ਦੇ ਵਾਧੇ ਨਾਲ 6,94,844.51 ਕਰੋੜ ਰੁਪਏ ਰਿਹਾ।
ਸਟੇਟ ਬੈਂਕ ਆਫ ਇੰਡੀਆ (SBI) ਦਾ ਮਾਰਕੀਟ ਕੈਪ 13,342.3 ਕਰੋੜ ਰੁਪਏ ਵਧ ਕੇ 5,34,048.78 ਕਰੋੜ ਰੁਪਏ 'ਤੇ ਪਹੁੰਚ ਗਿਆ। ਰਿਲਾਇੰਸ ਇੰਡਸਟਰੀਜ਼ ਦਾ ਮੁਲਾਂਕਣ 7,442.79 ਕਰੋੜ ਰੁਪਏ ਵਧ ਕੇ 16,64,377.02 ਕਰੋੜ ਰੁਪਏ 'ਤੇ ਪਹੁੰਚ ਗਿਆ। ਆਈਟੀਸੀ ਦਾ ਮਾਰਕੀਟ ਕੈਪ 7,232.74 ਕਰੋੜ ਰੁਪਏ ਦੇ ਮੁਨਾਫੇ ਦੇ ਨਾਲ 5,59,165.44 ਕਰੋੜ ਰੁਪਏ ਰਿਹਾ। ਬਜਾਜ ਫਾਈਨਾਂਸ ਦਾ ਮਾਰਕੀਟ ਕੈਪ 5,095.78 ਕਰੋੜ ਰੁਪਏ ਵਧ ਕੇ 4,54,039.37 ਕਰੋੜ ਰੁਪਏ 'ਤੇ ਪਹੁੰਚ ਗਿਆ।
ਹਿੰਦੁਸਤਾਨ ਯੂਨੀਲੀਵਰ ਦਾ ਮਾਰਕੀਟ ਕੈਪ ਘਟਿਆ:ਵਾਧੇ ਦੇ ਰੁਝਾਨ ਦੇ ਉਲਟ ਹਿੰਦੁਸਤਾਨ ਯੂਨੀਲੀਵਰ ਦਾ ਮਾਰਕੀਟ ਕੈਪ 10,514.42 ਕਰੋੜ ਰੁਪਏ ਘਟ ਕੇ 5,80,325.55 ਕਰੋੜ ਰੁਪਏ ਰਹਿ ਗਿਆ। ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ 'ਚ ਰਿਲਾਇੰਸ ਇੰਡਸਟਰੀਜ਼ ਪਹਿਲੇ ਸਥਾਨ 'ਤੇ ਰਹੀ। ਇਸ ਤੋਂ ਬਾਅਦ ਕ੍ਰਮਵਾਰ ਟੀਸੀਐਸ, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਇਨਫੋਸਿਸ, ਹਿੰਦੁਸਤਾਨ ਯੂਨੀਲੀਵਰ, ਆਈਟੀਸੀ, ਐਸਬੀਆਈ, ਭਾਰਤੀ ਏਅਰਟੈੱਲ ਅਤੇ ਬਜਾਜ ਫਾਈਨਾਂਸ ਨੂੰ ਰੈਂਕਿੰਗ ਦਿੱਤੀ ਗਈ।