ਨਵੀਂ ਦਿੱਲੀ : ਨਵੇਂ ਵਿੱਤੀ ਸਾਲ 2023-24 ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਇਸਦੇ ਨਾਲ ਹੀ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਵੀ ਅੱਜ ਤੋਂ ਸ਼ੁਰੂ ਕੀਤਾ ਗਿਆ। ਗੌਰਤਲਬ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਪਣਾ ਬਜਟ 2023 ਦੇ ਭਾਸ਼ਣ ਵਿੱਚ ਔਰਤਾਂ ਲਈ ਇੱਕ ਨਵੀ ਛੋਟੀ ਬਚਤ ਯੋਜਨਾ ਦਾ ਐਲਾਨ ਕੀਤਾ ਹੈ। ਬਜਟ ਭਾਸ਼ਣ ਦੌਰਾਨ, ਵਿੱਤ ਮੰਤਰੀ ਨੇ ਕਿਹਾ ਕਿ ਮਹਿਲਾ ਸਨਮਾਨ ਬਚੱਤ ਸਰਟੀਫ਼ਿਕੇਟ ਦੀ ਮਿਆਦ ਦੋ ਸਾਲ ਦੀ ਹੋਵੇਗੀ ਅਤੇ ਇਹ 7.5 ਫੀਸਦੀ ਵਿਆਜ ਦਰ ਦੇਵਗੀ।
ਖਾਤੇ ਦੀ ਸਮਾਂ ਸੀਮਾ ਦੋ ਸਾਲ : ਇਹ ਸਕੀਮ ਵਿਸ਼ੇਸ਼ਤੌਰ 'ਤੇ ਔਰਤਾਂ ਲਈ ਹੈ। ਇਸ ਦੇ ਤਹਿਤ ਕੋਈ ਵੀ ਔਰਤ ਦੋ ਸਾਲ ਲਈ ਆਪਣਾ ਖਾਤਾ ਖੋਲ੍ਹਵਾ ਸਕਦੀ ਹੈ ਜਾਂ ਫਿਰ ਕਿਸੇ ਨਾਬਾਲਿਗ ਕੁੜੀ ਦੇ ਨਾਮ ਉੱਤੇ ਉਸਦੇ ਮਾਤਾ-ਪਿਤਾ ਖਾਤਾ ਖੋਲ੍ਹਵਾ ਸਕਦੇ ਹਨ। ਨਾਬਾਲਿਗ ਕੁੜੀ ਦੇ ਵੱਡੇ ਹੋਣ 'ਤੇ ਬੈਂਕ ਤੋਂ ਪੈਸੇ ਕੱਢਵਾਏ ਜਾ ਸਕਦੇ ਹਨ। ਇਸ ਤਰ੍ਹਾਂ 31 ਮਾਰਚ 2025 ਤੱਕ ਇਸ ਸਕੀਮ ਵਿੱਚ ਖਾਤਾ ਖੋਲ੍ਹਿਆ ਜਾ ਸਕਦਾ ਹੈ। ਡਾਕਘਰ ਵਿੱਚ 1 ਅਪ੍ਰੈਲ ਤੋਂ ਇਹ ਯੋਜਨਾ ਸ਼ੁਰੂ ਹੋ ਗਈ ਹੈ। ਉੱਥੇ ਹੀ ਬੈਂਕਾਂ ਵਿੱਚ ਇਸ ਸਕੀਮ ਨੂੰ ਸ਼ੁਰੂ ਹੋਣ ਲਈ ਕੁੱਝ ਸਮਾਂ ਲੱਗੇਗਾ।
ਵੱਧ ਤੋਂ ਵੱਧ 2 ਲੱਖ ਨਿਵੇਸ਼ ਸੀਮਾ : ਇਸ ਸਕੀਮ ਦੇ ਅਧੀਨ ਖਾਤੇ ਵਿੱਚ ਘੱਟੋ ਘੱਟ 1,000 ਰੁਪਏ ਅਤੇ ਵੱਧ ਤੋਂ ਵੱਧ ਦੋ ਸਾਲ ਲਈ 2 ਲੱਖ ਰੁਪਏ ਰੱਖੇ ਜਾ ਸਕਦੇ ਹਨ। ਇਸ 'ਤੇ ਸਾਲਾਨਾ 7.5 ਦੀ ਦਰ ਤੋਂ ਨਿਵੇਸ਼ਕ ਨੂੰ ਵਿਆਜ਼ ਦਿੱਤਾ ਜਾਵੇਗਾ। ਵਿਆਜ ਦੀ ਰਕਮ ਨੂੰ ਹਰ 3 ਮਹੀਨੇ ਬਾਅਦ ਖਾਤੇ ਵਿੱਚ ਟ੍ਰਾਂਸਫਰ ਕੀਤਾ ਜਾਵੇਗਾ। ਉੱਤੇ ਹੀ ਇਸ ਸਕੀਮ ਤਹਿਤ ਇੱਕ ਸਾਲ ਹੋਣ ਉੱਤੇ 40 ਫੀਸਦੀ ਰਕਮ ਨੂੰ ਕੱਢਾਇਆ ਵੀ ਜਾ ਸਕਦਾ ਹੈ।