ਹੈਦਰਾਬਾਦ ਡੈਸਕ:ਮਾਲਕੀ ਹੱਕ ਦੇ ਹਰ ਦਾਅਵੇ ਲਈ ਕਾਨੂੰਨੀ ਤੌਰ ਉੱਤੇ ਪ੍ਰਮਾਣਿਤ ਸਬੂਤ ਅਤੇ ਜਾਇਦਾਦ ਦੇ ਨਾਲ ਹੋਰ ਵੀ ਬਹੁਤ ਕੁਝ ਜ਼ਰੂਰੀ ਹਨ। ਮੂਲ ਜਾਇਦਾਦ ਦਸਤਾਵੇਜ਼ ਜਿਵੇਂ ਕਿ ਟਾਈਟਲ ਡੀਡ ਹਰ ਕਿਸਮ ਦੇ ਰੀਅਲ ਅਸਟੇਟ ਲੈਣ-ਦੇਣ ਵਿੱਚ ਬਹੁਤ ਮਹੱਤਵਪੂਰਨ ਹੁੰਦੇ ਹਨ। ਭਾਵੇਂ ਇਹ ਘਰ ਹੋਵੇ ਜਾਂ ਪਲਾਟ, ਜਾਂ ਖੇਤੀਬਾੜੀ ਵਾਲੀ ਜ਼ਮੀਨ, ਇਹ ਦਸਤਾਵੇਜ਼ ਵਿਕਰੀ ਜਾਂ ਖਰੀਦ ਸਮੇਂ ਤੁਹਾਡੇ ਨਾਮ ਉੱਤੇ ਕਿਸੇ ਵੀ ਸੰਪਤੀ ਨੂੰ ਤਬਦੀਲ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਪਰ, ਜੇਕਰ ਤੁਹਾਡੇ ਅਸਲੀ ਜਾਇਦਾਦ ਦੇ ਸਿਰਲੇਖ ਵਾਲੇ ਦਸਤਾਵੇਜ਼ ਕਿਤੇ ਗੁੰਮ ਜਾਂ ਚੋਰੀ ਹੋ ਗਏ ਹਨ, ਤਾਂ ਉਸ ਸਮੇਂ ਕੀ ਕਰਨਾ ਨੇ, ਆਉ ਜਾਣੋ ਇਹ ਟਿਪਸ।
ਜਾਇਦਾਦ ਦੇ ਅਸਲ ਦਸਤਾਵੇਜ਼ ਨਾ ਹੋਣ ਉੱਤੇ ਵਿਵਾਦ ਪੈਦਾ ਹੋ ਜਾਂਦਾ ਹੈ। ਉਸ ਜਾਇਦਾਦ ਉੱਤੇ ਤੁਹਾਡੇ ਕਾਨੂੰਨੀ ਹੱਕ ਨੂੰ ਸਾਬਿਤ ਕਰਨ ਮੁਸ਼ਕਲ ਹੋ ਜਾਵੇਗਾ। ਫਿਰ ਤੁਹਾਨੂੰ ਡੁਪਲੀਕੇਟ ਜਾਂ ਪ੍ਰਮਾਣਿਤ ਕਾਪੀਆਂ ਪ੍ਰਾਪਤ ਕਰਨੀਆਂ ਪੈਣਗੀਆਂ। ਇਸ ਲਈ ਇਹ ਇਕ ਲੰਮੀ ਪ੍ਰਕਿਰਿਆ ਹੈ। ਸਭ ਤੋਂ ਪਹਿਲਾਂ ਤੁਹਾਨੂੰ ਨਜ਼ਦੀਕੀ ਪੁਲਿਸ ਸਟੇਸ਼ਨ ਉੱਤੇ ਜਾ ਕੇ ਐਫਆਈਆਰ (First Information report) ਦਰਜ ਕਰਵਾਉ ਜਾ ਐਨਸੀਆਰ (Non Cognizable Report) ਦਾਇਰ ਕਰਵਾਉ।
ਇਕ ਵਾਰ ਐਫਆਈਆਰ ਦਰਜ ਹੋਣ ਤੋਂ ਬਾਅਦ ਪੁਲਿਸ ਤੁਹਾਡੇ ਦਸਤਾਵੇਜ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕਰੇਗੀ ਜੇਕਰ ਦਸਤਾਵੇਜ਼ ਮੁੜ ਪ੍ਰਾਪਤ ਨਹੀਂ ਹੁੰਦੇ ਤਾਂ ਇਕ ਗੈਰ ਟਰੇਸੇਬਲ ਸਰਟੀਫਿਕੇਟ (NTC) ਜਾਰੀ ਕੀਤਾ ਜਾਂਦਾ ਹੈ। ਐਨਟੀਸੀ ਜੋ ਕਿ ਇਹ ਸਾਬਿਤ ਕਰਨ ਲਈ ਲੋੜੀਂਦਾ ਹੁੰਦਾ ਹੈ ਕਿ ਕੋਈ ਦਸਤਾਵੇਜ਼ ਗੁੰਮ ਜਾਂ ਚੋਰੀ ਹੋ ਗਿਆ ਹੈ, ਪਰ ਉਹ ਜਾਇਦਾਦ ਦੇ ਦਸਤਾਵੇਜ਼ਾਂ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਦਸਤਾਵੇਜ਼ ਹਨ। ਇਹ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਤੁਹਾਡੇ ਨਿਵਾਸ ਸਥਾਨ ਦੇ ਨੇੜੇ ਪੁਲਿਸ ਸਟੇਸ਼ਨ ਵਿੱਚ ਤੁਸੀ ਐਫਆਈਆਰ ਕਰਵਾ ਸਕਦੇ ਹੋ।
FIR ਦਰਜ ਹੋਣ ਤੋਂ ਬਾਅਦ, ਘੱਟੋ-ਘੱਟ ਦੋ ਅਖਬਾਰਾਂ ਵਿੱਚ ਇੱਕ ਨੋਟਿਸ ਪ੍ਰਕਾਸ਼ਿਤ ਕੀਤਾ ਜਾਣਾ ਚਾਹੀਦਾ ਹੈ - ਇੱਕ ਅੰਗਰੇਜ਼ੀ ਵਿੱਚ ਅਤੇ ਦੂਜਾ ਸਥਾਨਕ ਭਾਸ਼ਾ ਵਿੱਚ। ਜਾਇਦਾਦ ਦੇ ਵੇਰਵੇ, ਗੁੰਮ ਹੋਏ ਦਸਤਾਵੇਜ਼ਾਂ ਅਤੇ ਆਪਣੇ ਸੰਪਰਕ ਵੇਰਵਿਆਂ ਦਾ ਐਲਾਨ ਕਰੋ। ਜੇਕਰ ਕਿਸੇ ਨੂੰ ਨੋਟਿਸ ਬਾਰੇ ਕੋਈ ਇਤਰਾਜ਼ ਹੈ ਤਾਂ ਉਹ ਪ੍ਰਕਾਸ਼ਨ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ-ਅੰਦਰ ਸੂਚਨਾ ਦੇ ਸਕਦਾ ਹੈ। ਇਸ ਨੋਟਿਸ ਨੂੰ ਦੇਣ ਲਈ ਲੋੜੀਂਦਾ ਕਾਰਨ ਦੱਸਦੇ ਹੋਏ ਇੱਕ ਨੋਟਰਾਈਜ਼ਡ ਹਲਫ਼ਨਾਮਾ ਵਕੀਲ ਦੇ ਇੱਕ ਪੱਤਰ ਦੇ ਨਾਲ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ:HC on Closure Toll Plaza: ਹਾਈਕੋਰਟ ਨੇ ਕਿਹਾ- ਟੋਲ ਪਲਾਜ਼ਿਆਂ ਤੋਂ ਧਰਨੇ ਹਟਵਾਏ ਜਾਣ, ਤਾਂਕਿ NHAI ਨੂੰ ਨੁਕਸਾਨ ਨਾ ਹੋਵੇ