ਨਵੀਂ ਦਿੱਲੀ: ਪਹਿਲੀ ਵਾਰ ਆਈਪੀਐਲ ਮੈਚਾਂ ਦੀ ਡਿਜੀਟਲ ਸਟ੍ਰੀਮਿੰਗ ਨੇ ਇਸ਼ਤਿਹਾਰ ਦੇਣ ਵਾਲਿਆਂ ਅਤੇ ਦਰਸ਼ਕਾਂ ਦੋਵਾਂ ਦੇ ਹੁੰਗਾਰੇ ਦੇ ਮਾਮਲੇ ਵਿੱਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। IPL ਮੈਚਾਂ ਦੀ ਅਧਿਕਾਰਤ ਸਟ੍ਰੀਮਿੰਗ ਪਾਰਟਨਰ JioCinema ਨੇ IPL 2023 ਲਈ 26 ਪ੍ਰਮੁੱਖ ਸਪਾਂਸਰਾਂ ਨੂੰ ਜੋੜਿਆ ਹੈ। ਇਹ ਕਿਸੇ ਵੀ ਖੇਡ ਸਮਾਗਮ ਨੂੰ ਸਪਾਂਸਰ ਕਰਨ ਵਾਲਿਆ ਦੀ ਸਭ ਤੋਂ ਵੱਡੀ ਗਿਣਤੀ ਹੈ, ਜੋ ਡਿਜੀਟਲ 'ਤੇ ਸਟ੍ਰੀਮਿੰਗ ਕਰ ਰਿਹਾ ਹੈ।
ਜੀਓ ਸਿਨੇਮਾ ਨੂੰ ਉਮੀਦ:ਡਿਜੀਟਲ 'ਤੇ ਸਪਾਂਸਰਾਂ ਦੀ ਰਿਕਾਰਡ ਸੰਖਿਆ ਇਸ ਲਈ ਨਹੀਂ ਹੈ ਕਿਉਂਕਿ ਇਸਦਾ ਆਕਾਰ ਛੋਟਾ ਹੈ, ਸਗੋਂ ਇਸ ਲਈ ਕਿ ਬ੍ਰਾਂਡਾਂ ਨੂੰ ਡਿਜੀਟਲ ਨਾਲ ਜੁੜਨ ਵਿੱਚ ਵਧੇਰੇ ਕੀਮਤ ਦਿਖਾਈ ਦੇ ਰਹੀ ਹੈ। ਜੀਓ ਸਿਨੇਮਾ ਆਉਣ ਵਾਲੇ ਮੈਚਾਂ ਦੇ ਦੌਰਾਨ ਹੋਰ ਇਸ਼ਤਿਹਾਰ ਦੇਣ ਵਾਲਿਆਂ ਨੂੰ ਜੋੜਨ ਦੀ ਉਮੀਦ ਕਰ ਰਿਹਾ ਹੈ। ਹੁਣ ਬ੍ਰਾਂਡਾਂ ਕੋਲ ਮੁਲਾਂਕਣ ਕਰਨ ਲਈ ਲੋੜੀਂਦਾ ਡੇਟਾ ਉਪਲੱਬਧ ਹੈ ਕਿ ਉਹਨਾਂ ਦੇ ਨਿਵੇਸ਼ ਕੀ ਰਿਟਰਨ ਪੈਦਾ ਕਰ ਰਹੇ ਹਨ।
ਜੀਓ ਸਿਨੇਮਾ ਦਾ ਟੀਚਾ:ਇਸ ਸਾਲ ਜੀਓ ਸਿਨੇਮਾ ਦਾ ਟੀਚਾ IPL 2023 ਦੇ 16ਵੇਂ ਸੀਜ਼ਨ 'ਤੇ ਕੁੱਲ ਵਿਗਿਆਪਨ ਖਰਚ ਦੇ ਲਗਭਗ 70 ਫ਼ੀਸਦ ਨੂੰ ਕੰਟਰੋਲ ਕਰਨਾ ਹੈ। ਹੁਣ ਉਨ੍ਹਾਂ ਕੋਲ ਸਪਾਂਸਰਾਂ ਦੀਆਂ ਕੁਝ ਨਵੀਆਂ ਸ਼੍ਰੇਣੀਆਂ ਹਨ ਜਿਨ੍ਹਾਂ ਵਿੱਚ ਸੈਰ-ਸਪਾਟਾ, ਆਡੀਓ ਸਟ੍ਰੀਮਿੰਗ, BFSI ਆਦਿ ਸ਼ਾਮਲ ਹਨ। ਦਰਸ਼ਕਾਂ ਦੀ ਗਿਣਤੀ ਅਤੇ ਐਪ ਡਾਊਨਲੋਡ ਦੇ ਮਾਮਲੇ 'ਚ Jio Cinema ਪਿਛਲੇ ਸਾਰੇ ਰਿਕਾਰਡ ਤੋੜ ਰਿਹਾ ਹੈ। ਦਰਸ਼ਕਾਂ ਦੀ ਗਿਣਤੀ ਪਹਿਲਾਂ ਹੀ 24 ਮਿਲੀਅਨ ਦੇ ਸਿਖਰ ਨੂੰ ਛੂਹ ਚੁੱਕੀ ਹੈ। ਜੀਓ ਸਿਨੇਮਾ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਡਾਉਨਲੋਡ ਕੀਤੇ ਐਪਾਂ ਵਿੱਚੋਂ ਇੱਕ ਹੈ।