ਨਵੀਂ ਦਿੱਲੀ:ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 16 ਜੂਨ ਨੂੰ ਖਤਮ ਹਫਤੇ 'ਚ 2.35 ਅਰਬ ਡਾਲਰ ਵਧ ਕੇ 596.098 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਇਹ ਖੁਲਾਸਾ ਹੋਇਆ ਹੈ। ਪਿਛਲੇ ਹਫਤੇ ਵਿਦੇਸ਼ੀ ਮੁਦਰਾ ਭੰਡਾਰ 'ਚ 1.318 ਅਰਬ ਡਾਲਰ ਦੀ ਕਮੀ ਆਈ ਸੀ। ਅੰਕੜਿਆਂ ਮੁਤਾਬਕ 16 ਜੂਨ ਨੂੰ ਖਤਮ ਹਫਤੇ 'ਚ ਵਿਦੇਸ਼ੀ ਮੁਦਰਾ ਜਾਇਦਾਦ ਵੀ 2.578 ਅਰਬ ਡਾਲਰ ਵਧ ਕੇ 527.651 ਅਰਬ ਡਾਲਰ 'ਤੇ ਪਹੁੰਚ ਗਈ। ਇਸ ਦੇ ਨਾਲ ਹੀ 9 ਜੂਨ ਨੂੰ ਖਤਮ ਹਫਤੇ 'ਚ ਵਿਦੇਸ਼ੀ ਮੁਦਰਾ ਜਾਇਦਾਦ 'ਚ 1.128 ਅਰਬ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ।
India's foreign exchange: ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ 596 ਅਰਬ ਡਾਲਰ ਦਾ ਉਛਾਲ - latest share update
ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਅਚਾਨਕ ਵਾਧਾ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਅੰਕੜੇ ਜਾਰੀ ਕਰਕੇ ਇਸ ਗੱਲ ਦਾ ਜ਼ੋਰਦਾਰ ਦਾਅਵਾ ਕੀਤਾ ਹੈ। ਜਾਣੋ ਸਾਡੇ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਕਿੰਨਾ ਵਧਿਆ ਹੈ।

ਆਰਥਿਕ ਸਥਿਤੀ ਮਜ਼ਬੂਤ :ਦੱਸਣਯੋਗ ਹੈ ਕਿ ਚੀਨ ਕੋਲ ਦੁਨੀਆ ਦਾ ਸਭ ਤੋਂ ਵੱਡਾ ਵਿਦੇਸ਼ੀ ਮੁਦਰਾ ਭੰਡਾਰ ਹੈ, ਜਿਸ ਦੀ ਕੀਮਤ 3.4 ਟ੍ਰਿਲੀਅਨ ਡਾਲਰ ਤੋਂ ਵੱਧ ਦੱਸੀ ਜਾਂਦੀ ਹੈ। ਦੇਸ਼ ਦਾ ਇਹ ਭੰਡਾਰ ਇਸ ਦੇ ਵਪਾਰ ਸਰਪਲੱਸ, ਵਿਦੇਸ਼ੀ ਨਿਵੇਸ਼ ਵਰਗੀਆਂ ਚੀਜ਼ਾਂ ਨੂੰ ਹੁਲਾਰਾ ਦਿੰਦਾ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਲੋੜੀਂਦੇ ਵਿਦੇਸ਼ੀ ਮੁਦਰਾ ਭੰਡਾਰ ਹੋਣ ਨਾਲ ਨਾ ਸਿਰਫ ਦੇਸ਼ਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ, ਸਗੋਂ ਅਚਾਨਕ ਆਰਥਿਕ ਸਮੱਸਿਆਵਾਂ ਨਾਲ ਲੜਨ ਵਿੱਚ ਵੀ ਮਦਦ ਮਿਲਦੀ ਹੈ। ਇਹ ਘਰੇਲੂ ਮੁਦਰਾ ਦੀ ਸਥਿਰਤਾ ਨੂੰ ਬਣਾਈ ਰੱਖਣ ਵਿੱਚ ਵੀ ਮਦਦਗਾਰ ਸਾਬਤ ਹੁੰਦਾ ਹੈ। ਕਿਸੇ ਦੇਸ਼ ਦੇ ਆਰਥਿਕ ਵਿਕਾਸ ਨੂੰ ਮਾਪਣ ਲਈ ਇਹ ਇੱਕ ਪ੍ਰਮੁੱਖ ਮਾਪਦੰਡ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਅਰਥ-ਵਿਵਸਥਾ ਵਿਚ ਵਿਦੇਸ਼ੀ ਮੁਦਰਾ ਭੰਡਾਰ ਜ਼ਿਆਦਾ ਹੁੰਦਾ ਹੈ,ਉਹ ਜ਼ਿਆਦਾ ਮਜ਼ਬੂਤ ਹੁੰਦੀ ਹੈ।
- ਅਮਿਤ ਸ਼ਾਹ ਨੇ ਕਸ਼ਮੀਰੀ ਨੌਜਵਾਨਾਂ ਨੂੰ ਕਿਹਾ, ਤੁਹਾਡਾ ਭਵਿੱਖ ਬੰਦੂਕਾਂ ਤੇ ਪੱਥਰਾਂ ਵਿੱਚ ਨਹੀਂ ਬਲਕਿ ਲੈਪਟਾਪ ਵਿੱਚ...
- 15 ਪਾਰਟੀਆਂ... 27 ਆਗੂ...ਇਕਜੁੱਟਤਾ 'ਤੇ ਮਹਾਮੰਥਨ.. ਨਤੀਜਿਆਂ ਦਾ ਇੰਤਜ਼ਾਰ ਸ਼ਿਮਲਾ ਦੀ ਮੀਟਿੰਗ ਤੱਕ
- ਚੇਨਈ ਦੇ ਟਰਾਂਸਜੈਂਡਰ ਐਸ.ਆਈ ਦੀ ਬੱਚਾ ਗੋਦ ਲੈਣ ਦੀ ਅਰਜ਼ੀ ਖਾਰਿਜ, ਮਦਰਾਸ ਹਾਈਕੋਰਟ ਨੇ ਲਿਆ ਸਟੈਂਡ
ਵਿਦੇਸ਼ੀ ਨਿਵੇਸ਼ਕਾਂ ਦੇ ਭਾਰੀ ਨਿਵੇਸ਼ ਕਾਰਨ ਵਿਦੇਸ਼ੀ ਮੁਦਰਾ ਭੰਡਾਰ 'ਚ ਵਾਧਾ ਹੋਇਆ:ਜ਼ਿਕਰਯੋਗ ਹੈ ਕਿ ਭਾਰਤ ਦਾ ਵਿਦੇਸ਼ੀ ਮੁਦਰਾ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਅਕਤੂਬਰ 2021 ਵਿੱਚ ਦੇਖਿਆ ਗਿਆ ਸੀ ਜਦੋਂ ਵਿਦੇਸ਼ੀ ਮੁਦਰਾ ਭੰਡਾਰ 645 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ। ਸਾਲ 2022 'ਚ ਡਾਲਰ ਦੇ ਮੁਕਾਬਲੇ ਰੁਪਏ 'ਚ ਕਮਜ਼ੋਰੀ ਤੋਂ ਬਾਅਦ ਆਰਬੀਆਈ ਨੂੰ ਡਾਲਰ ਵੇਚਣੇ ਪਏ ਸਨ, ਜਿਸ ਕਾਰਨ ਵਿਦੇਸ਼ੀ ਮੁਦਰਾ ਭੰਡਾਰ 'ਚ ਕਮੀ ਆਈ ਸੀ। ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਕਾਰਨ ਵਿਦੇਸ਼ੀ ਮੁਦਰਾ ਭੰਡਾਰ 525 ਅਰਬ ਡਾਲਰ 'ਤੇ ਆ ਗਿਆ ਸੀ। ਹਾਲਾਂਕਿ ਹੇਠਲੇ ਪੱਧਰ ਤੋਂ ਵਿਦੇਸ਼ੀ ਨਿਵੇਸ਼ਕਾਂ ਦੇ ਭਾਰੀ ਨਿਵੇਸ਼ ਕਾਰਨ ਵਿਦੇਸ਼ੀ ਮੁਦਰਾ ਭੰਡਾਰ 'ਚ ਵਾਧਾ ਹੋਇਆ ਹੈ। ਸ਼ੁੱਕਰਵਾਰ, 23 ਜੂਨ, 2023 ਨੂੰ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਕਾਰਨ ਐਕਸਚੇਂਜ ਬਾਜ਼ਾਰ ਵਿੱਚ ਕਮਜ਼ੋਰੀ ਦੇਖੀ ਗਈ ਹੈ। ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਦੀ ਮਾਮੂਲੀ ਕਮਜ਼ੋਰੀ ਨਾਲ 82.03 ਰੁਪਏ 'ਤੇ ਬੰਦ ਹੋਇਆ ਹੈ। ਇਸ ਤੋਂ ਪਹਿਲਾਂ ਸੈਸ਼ਨ 'ਚ ਰੁਪਿਆ 81.96 ਦੇ ਪੱਧਰ 'ਤੇ ਬੰਦ ਹੋਇਆ ਸੀ।