ਮੁੰਬਈ: ਅਮਰੀਕੀ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ 'ਚ ਵਾਧੇ ਤੋਂ ਬਾਅਦ ਗਲੋਬਲ ਸ਼ੇਅਰ ਬਾਜ਼ਾਰਾਂ 'ਚ ਕਮਜ਼ੋਰ ਰੁਖ ਕਾਰਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਕਰੀਬ 484 ਅੰਕ ਡਿੱਗ ਗਿਆ। ਇਸ ਦੌਰਾਨ 30 ਸ਼ੇਅਰਾਂ 'ਤੇ ਆਧਾਰਿਤ ਬੀਐੱਸਈ ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 483.71 ਅੰਕ ਡਿੱਗ ਕੇ 58,973.07 'ਤੇ ਆ ਗਿਆ।
ਇਸ ਦੇ ਨਾਲ ਹੀ ਐਨਐਸਈ ਨਿਫਟੀ 137.95 ਅੰਕ ਡਿੱਗ ਕੇ 17,580.40 'ਤੇ ਬੰਦ ਹੋਇਆ। ਸੈਂਸੈਕਸ ਵਿੱਚ ਬਜਾਜ ਫਿਨਸਰਵ, ਐਚਡੀਐਫਸੀ, ਵਿਪਰੋ, ਐਚਡੀਐਫਸੀ ਬੈਂਕ, ਟੇਕ ਮਹਿੰਦਰਾ, ਐਚਸੀਐਲ ਟੈਕਨਾਲੋਜੀਜ਼, ਪਾਵਰ ਗਰਿੱਡ ਅਤੇ ਆਈਸੀਆਈਸੀਆਈ ਬੈਂਕ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਦਰਜ ਕੀਤੇ ਗਏ।
ਇਸ ਦੇ ਨਾਲ ਹੀ ਆਈਟੀਸੀ, ਮਾਰੂਤੀ, ਇੰਡਸਇੰਡ ਬੈਂਕ ਅਤੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰ ਮੁਨਾਫੇ 'ਚ ਕਾਰੋਬਾਰ ਕਰ ਰਹੇ ਸਨ। ਹੋਰ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਘਾਟੇ 'ਚ ਕਾਰੋਬਾਰ ਕਰ ਰਹੇ ਸਨ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਵੀ ਘਾਟੇ ਨਾਲ ਬੰਦ ਹੋਏ।