ਮੁੰਬਈ:ਗਲੋਬਲ ਬਾਜ਼ਾਰਾਂ 'ਚ ਕਮਜ਼ੋਰ ਰੁਖ ਦੇ ਬਾਵਜੂਦ ਸੂਚਨਾ ਤਕਨਾਲੋਜੀ, ਧਾਤੂ ਅਤੇ ਊਰਜਾ ਕੰਪਨੀਆਂ 'ਚ ਖਰੀਦਦਾਰੀ ਕਾਰਨ ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਕਿਉਂਕਿ ਇਸ ਦੌਰਾਨ ਸੈਂਸੈਕਸ 179 ਅੰਕਾਂ ਤੋਂ ਵੱਧ ਅੱਗੇ ਵਧ ਗਿਆ ਹੈ। ਤਿੰਨ ਕਾਰੋਬਾਰੀ ਸੈਸ਼ਨਾਂ 'ਚ ਗਿਰਾਵਟ ਤੋਂ ਬਾਅਦ 30 ਸ਼ੇਅਰਾਂ ਵਾਲੇ ਬੀਐਸਈ ਸੈਂਸੈਕਸ ਨੇ ਬੁੱਧਵਾਰ ਨੂੰ ਸਕਾਰਾਤਮਕ ਸ਼ੁਰੂਆਤ ਕੀਤੀ ਅਤੇ 179.53 ਅੰਕ ਚੜ੍ਹ ਕੇ 57,326.85 'ਤੇ ਪਹੁੰਚ ਗਿਆ। ਵਿਆਪਕ ਐਨਐਸਈ ਨਿਫਟੀ 52.75 ਅੰਕ ਵਧ ਕੇ 17,036.30 'ਤੇ ਰਿਹਾ ਸੀ।
ਐਚਸੀਐਲ ਟੈਕਨਾਲੋਜੀਜ਼, ਪਾਵਰ ਗਰਿੱਡ, ਐਨਟੀਪੀਸੀ, ਮਹਿੰਦਰਾ ਐਂਡ ਮਹਿੰਦਰਾ, ਐਕਸਿਸ ਬੈਂਕ, ਵਿਪਰੋ, ਸਨ ਫਾਰਮਾ, ਟੈਕ ਮਹਿੰਦਰਾ, ਟੀਸੀਐਸ, ਇੰਫੋਸਿਸ ਅਤੇ ਕੋਟਕ ਮਹਿੰਦਰਾ ਬੈਂਕ ਸੈਂਸੈਕਸ ਵਿੱਚ ਸਭ ਤੋਂ ਵੱਧ ਲਾਭ ਲੈਣ ਵਾਲੇ ਸਨ। ਦੂਜੇ ਪਾਸੇ ਏਸ਼ੀਅਨ ਪੇਂਟਸ ਅਤੇ ਭਾਰਤੀ ਏਅਰਟੈੱਲ ਨੇ ਗਿਰਾਵਟ ਦਰਜ ਕੀਤੀ ਹੈ। ਦੂਜੇ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ 'ਚ ਗਿਰਾਵਟ ਦੇਖਣ ਨੂੰ ਮਿਲੀ। ਅਮਰੀਕੀ ਬਾਜ਼ਾਰ ਮਿਲੇ-ਜੁਲੇ ਰੁਝਾਨ ਨਾਲ ਬੰਦ ਹੋਏ ਹਨ।