ਪੰਜਾਬ

punjab

ETV Bharat / business

ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 513 ਅੰਕ ਚੜ੍ਹਿਆ - ਸ਼ੰਘਾਈ ਅਤੇ ਹਾਂਗਕਾਂਗ ਵਿੱਚ ਗਿਰਾਵਟ ਦਰਜ ਕੀਤੀ

ਮੰਗਲਵਾਰ ਨੂੰ ਆਖਰੀ ਕਾਰੋਬਾਰੀ ਸੈਸ਼ਨ ਵਿੱਚ ਸੈਂਸੈਕਸ 1,276.66 ਅੰਕ ਜਾਂ 2.25 ਫੀਸਦੀ ਵਧ ਕੇ 58,065.47 ਉੱਤੇ ਬੰਦ ਹੋਇਆ ਸੀ। ਨਿਫਟੀ 386.95 ਅੰਕ ਜਾਂ 2.29 ਫੀਸਦੀ ਦੇ ਵਾਧੇ ਨਾਲ 17,274.30 ਉੱਤੇ ਬੰਦ ਹੋਇਆ।

INDIAN STOCK MARKET
ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 513 ਅੰਕ ਚੜ੍ਹਿਆ

By

Published : Oct 6, 2022, 11:37 AM IST

ਮੁੰਬਈ:ਵਿਦੇਸ਼ੀ ਪੂੰਜੀ ਦੇ ਮਿਸ਼ਰਤ ਪ੍ਰਵਾਹ ਅਤੇ ਏਸ਼ੀਆਈ ਬਾਜ਼ਾਰਾਂ 'ਚ ਮਿਲੇ-ਜੁਲੇ ਰੁਝਾਨ ਦੇ ਵਿਚਕਾਰ ਵੀਰਵਾਰ ਨੂੰ ਪ੍ਰਮੁੱਖ ਸਟਾਕ ਸੂਚਕਾਂਕ ਸਕਾਰਾਤਮਕ ਨੋਟ 'ਤੇ ਖੁੱਲ੍ਹੇ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 513.29 ਅੰਕ ਵਧ ਕੇ 58,578.76 'ਤੇ ਪਹੁੰਚ ਗਿਆ। ਐਨਐਸਈ ਨਿਫਟੀ 154.5 ਅੰਕ ਚੜ੍ਹ ਕੇ 17,428.80 'ਤੇ ਬੰਦ ਹੋਇਆ। ਟਾਟਾ ਸਟੀਲ, ਲਾਰਸਨ ਐਂਡ ਟੂਬਰੋ, ਐਚਸੀਐਲ ਟੈਕਨਾਲੋਜੀਜ਼, ਸਨ ਫਾਰਮਾ, ਆਈਸੀਆਈਸੀਆਈ ਬੈਂਕ, ਮਾਰੂਤੀ ਅਤੇ ਐਕਸਿਸ ਬੈਂਕ ਸੈਂਸੈਕਸ ਵਿੱਚ ਸਭ ਤੋਂ ਵੱਧ ਲਾਭ ਲੈਣ ਵਾਲੇ ਸਨ।

ਦੂਜੇ ਪਾਸੇ ਬਜਾਜ ਫਾਈਨਾਂਸ, ਇੰਡਸਇੰਡ ਬੈਂਕ, ਹਿੰਦੁਸਤਾਨ ਯੂਨੀਲੀਵਰ ਅਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਹੋਰ ਏਸ਼ੀਆਈ ਬਾਜ਼ਾਰਾਂ ਵਿੱਚ, ਸਿਓਲ ਅਤੇ ਟੋਕੀਓ ਦੇ ਬਾਜ਼ਾਰਾਂ ਵਿੱਚ ਤੇਜ਼ੀ ਨਾਲ ਕਾਰੋਬਾਰ ਹੋਇਆ, ਜਦਕਿ ਸ਼ੰਘਾਈ ਅਤੇ ਹਾਂਗਕਾਂਗ ਵਿੱਚ ਗਿਰਾਵਟ ਦਰਜ ਕੀਤੀ ਗਈ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਮਾਮੂਲੀ ਗਿਰਾਵਟ ਨਾਲ ਬੰਦ ਹੋਏ। ਦੁਸਹਿਰੇ ਦੇ ਮੌਕੇ ਉੱਤੇ ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਬੰਦ ਸੀ।

ਮੰਗਲਵਾਰ ਨੂੰ ਆਖਰੀ ਕਾਰੋਬਾਰੀ ਸੈਸ਼ਨ 'ਚ ਸੈਂਸੈਕਸ 1,276.66 ਅੰਕ ਜਾਂ 2.25 ਫੀਸਦੀ ਵਧ ਕੇ 58,065.47 'ਤੇ ਬੰਦ ਹੋਇਆ ਸੀ। ਨਿਫਟੀ 386.95 ਅੰਕ ਜਾਂ 2.29 ਫੀਸਦੀ ਦੇ ਵਾਧੇ ਨਾਲ 17,274.30 'ਤੇ ਬੰਦ ਹੋਇਆ। ਇਸ ਦੌਰਾਨ, ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.13 ਫੀਸਦੀ ਵਧ ਕੇ 93.49 ਪ੍ਰਤੀ ਬੈਰਲ ਹੋ ਗਿਆ।

ਇਹ ਵੀ ਪੜੋ:Gold and silver update ਜਾਣੋ, ਸੋਨਾ ਅਤੇ ਚਾਂਦੀ ਦੀਆਂ ਕੀਮਤਾਂ

ABOUT THE AUTHOR

...view details