ਪੰਜਾਬ

punjab

ETV Bharat / business

ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਦੇ ਵਿਚਕਾਰ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 61 ਹਜ਼ਾਰ ਨੂੰ ਪਾਰ - INDIAN STOCK MARKET ON 1ST NOVEMBER 2022

ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਅਤੇ ਵਿਦੇਸ਼ੀ ਫੰਡਾਂ ਦੇ ਲਗਾਤਾਰ ਪ੍ਰਵਾਹ ਦੇ ਵਿਚਕਾਰ ਪ੍ਰਮੁੱਖ ਸਟਾਕ ਸੂਚਕਾਂਕ ਨੇ ਮੰਗਲਵਾਰ ਨੂੰ ਲਗਾਤਾਰ ਚੌਥੇ ਦਿਨ ਵੀ ਤੇਜ਼ੀ ਦਾ ਸਿਲਸਿਲਾ ਬਣਾਏ ਰੱਖਿਆ।

INDIAN STOCK MARKET ON 1ST NOVEMBER
ਏਸ਼ੀਆਈ ਬਾਜ਼ਾਰਾਂ

By

Published : Nov 1, 2022, 1:17 PM IST

ਮੁੰਬਈ: ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਅਤੇ ਵਿਦੇਸ਼ੀ ਫੰਡਾਂ ਦੇ ਲਗਾਤਾਰ ਪ੍ਰਵਾਹ ਵਿਚਾਲੇ ਪ੍ਰਮੁੱਖ ਸਟਾਕ ਸੂਚਕਾਂਕ ਨੇ ਮੰਗਲਵਾਰ ਨੂੰ ਲਗਾਤਾਰ ਚੌਥੇ ਦਿਨ ਤੇਜ਼ੀ ਦਾ ਰੁਖ ਜਾਰੀ ਰੱਖਿਆ। ਇਸ ਦੌਰਾਨ ਬੀਐਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ 378.3 ਅੰਕ ਵਧ ਕੇ 61,124.89 'ਤੇ ਬੰਦ ਹੋਇਆ। ਇਸੇ ਤਰ੍ਹਾਂ ਵਿਆਪਕ ਐਨਐਸਈ ਨਿਫਟੀ 118.5 ਅੰਕ ਚੜ੍ਹ ਕੇ 18,130.70 'ਤੇ ਰਿਹਾ ਸੀ।

ਡਾ. ਰੈੱਡੀਜ਼, ਐਨਟੀਪੀਸੀ, ਪਾਵਰ ਗਰਿੱਡ, ਸਟੇਟ ਬੈਂਕ ਆਫ਼ ਇੰਡੀਆ, ਐਚਡੀਐਫਸੀ ਬੈਂਕ, ਐਚਡੀਐਫਸੀ, ਬਜਾਜ ਫਾਈਨਾਂਸ ਅਤੇ ਕੋਟਕ ਮਹਿੰਦਰਾ ਬੈਂਕ ਸੈਂਸੈਕਸ ਵਿੱਚ ਸਭ ਤੋਂ ਵੱਧ ਲਾਭ ਲੈਣ ਵਾਲੇ ਸਨ। ਦੂਜੇ ਪਾਸੇ ਐਕਸਿਸ ਬੈਂਕ, ਲਾਰਸਨ ਐਂਡ ਟੂਬਰੋ ਅਤੇ ਟਾਟਾ ਸਟੀਲ 'ਚ ਗਿਰਾਵਟ ਦਰਜ ਕੀਤੀ ਗਈ। ਹੋਰ ਏਸ਼ੀਆਈ ਬਾਜ਼ਾਰਾਂ ਵਿਚ, ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰ ਹਰੇ ਰੰਗ 'ਚ ਕਾਰੋਬਾਰ ਕਰ ਰਹੇ ਸਨ। ਵਾਲ ਸਟਰੀਟ ਸੋਮਵਾਰ ਨੂੰ ਬੰਦ ਹੋ ਗਈ ਸੀ।

ਸੋਮਵਾਰ ਨੂੰ ਸੈਂਸੈਕਸ 786.74 ਅੰਕ ਜਾਂ 1.31 ਫੀਸਦੀ ਵਧ ਕੇ 60,746.59 'ਤੇ ਬੰਦ ਹੋਇਆ, ਜਦਕਿ ਨਿਫਟੀ 225.40 ਅੰਕ ਜਾਂ 1.27 ਫੀਸਦੀ ਵਧ ਕੇ 18,012.20 'ਤੇ ਬੰਦ ਹੋਇਆ। ਕੌਮਾਂਤਰੀ ਤੇਲ ਸੂਚਕ ਅੰਕ ਬ੍ਰੈਂਟ ਕਰੂਡ 0.98 ਫੀਸਦੀ ਡਿੱਗ ਕੇ 94.83 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਆਰਜ਼ੀ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਸੋਮਵਾਰ ਨੂੰ 4,178.61 ਕਰੋੜ ਰੁਪਏ ਦੇ ਸ਼ੁੱਧ ਸ਼ੇਅਰਾਂ ਦੀ ਖਰੀਦ ਕੀਤੀ।

ਇਹ ਵੀ ਪੜੋ:RBI ਅੱਜ ਲਾਂਚ ਕਰੇਗਾ Digital Currency, ਜਾਣੋ ਇਸਦੇ ਫਾਇਦੇ

ABOUT THE AUTHOR

...view details